ਚੈੱਕ ਬਾਊਂਸ ਮਾਮਲੇ ’ਚ ਸੁਣਵਾਈ ਭਲਕੇ
ਜਾਸ, ਜਲੰਧਰ : ਕਾਨਪੁਰ
Publish Date: Sun, 18 Jan 2026 01:05 AM (IST)
Updated Date: Sun, 18 Jan 2026 01:07 AM (IST)
ਜਾਸ, ਜਲੰਧਰ : ਕਾਨਪੁਰ ਦੀ ਕੋਰਟ ’ਚ ਜਲੰਦਰ ਜ਼ਿਲ੍ਹੇ ਦੇ ਕਰਤਾਰਪੁਰ-ਕਿਸ਼ਨਗੜ੍ਹ ਰੋਡ ’ਤੇ ਸਥਿਤ ਦਿ ਨੋਬਲ ਸਕੂਲ ਖ਼ਿਲਾਫ਼ 19 ਜਨਵਰੀ ਸੋਮਵਾਰ ਨੂੰ ਚੈੱਕ ਬਾਊਂਸ ਦੇ ਮਾਮਲੇ ’ਚ ਸੁਣਵਾਈ ਹੋਵੇਗੀ। ਜਾਗਰਣ ਪ੍ਰਕਾਸ਼ਨ ਲਿਮਟਿਡ ਨੇ ਸਾਲ 2022 ’ਚ ਇਸ ਫਰਮ ਖ਼ਿਲਾਫ਼ ਚੈੱਕ ਬਾਊਂਸ ਦਾ ਕੇਸ ਦਰਜ ਕਰਵਾਇਆ ਸੀ। ਪਟੀਸ਼ਨਰ ਦਾ ਦੋਸ਼ ਹੈ ਕਿ ਦਿ ਨੋਬਲ ਸਕੂਲ ਨੇ ਜਾਗਰਣ ਪ੍ਰਕਾਸ਼ਨ ਤੋਂ ਦੈਨਿਕ ਜਾਗਰਣ ਅਖਬਾਰ ’ਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਮਗਰੋਂ 16,299 ਰੁਪਏ ਦਾ ਭੁਗਤਾਨ ਨਹੀਂ ਕੀਤਾ। ਜਦੋਂ ਸਕੂਲ ਵੱਲੋਂ ਦਿੱਤਾ ਗਿਆ ਚੈੱਕ ਪੈਸਿਆਂ ਦੀ ਵਸੂਲੀ ਲਈ ਕੰਪਨੀ ਨੇ ਆਪਣੇ ਬੈਂਕ ਖਾਤੇ ’ਚ ਕੈਸ਼ ਕਰਨ ਲਈ ਲਾਇਆ ਤਾਂ ਢੁੱਕਵੀਂ ਰਕਮ ਨਾ ਹੋਣ ਕਾਰਨ ਬਾਊਂਸ ਹੋ ਗਿਆ। ਵਾਰ-ਵਾਰ ਕਹਿਣ ਦੇ ਬਾਵਜੂਦ ਦਿ ਨੋਬਲ ਸਕੂਲ ਵੱਲੋਂ ਉਕਤ ਪੈਸੇ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸ ਮਾਮਲੇ ਦੀ ਸੁਣਵਾਈ ਦੇਖਣ ਲਈ ਸਾਰੀਆਂ ਅੱਖਾਂ ਕਾਨਪੁਰ ਦੀ ਕੋਰਟ ’ਤੇ ਟਿਕੀਆਂ ਰਹਿਣਗੀਆਂ।