ਸੀਮਤ ਪਰਿਵਾਰ ਲਈ ਪ੍ਰੇਰਿਆ
ਸੀਐੱਚਸੀ ਬੜਾ ਪਿੰਡ ਵੱਲੋਂ ਨਸਬੰਦੀ ਪੰਦਰਵਾੜੇ ਸਬੰਧੀ ਜਾਗਰੂਕਤਾ ਕੀਤਾ
Publish Date: Wed, 26 Nov 2025 04:12 PM (IST)
Updated Date: Wed, 26 Nov 2025 04:14 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਿਹਤ ਵਿਭਾਗ ਵੱਲੋਂ ਨਸਬੰਦੀ ਦੇ ਪੰਦਰਵਾੜੇ ਸਬੰਧੀ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਦੇ ਐੱਸਐੱਮਓ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਨਸਬੰਦੀ ਸਬੰਧੀ ਵਿਸ਼ੇਸ਼ ਕੈਪ ਸਿਵਲ ਹਸਪਤਾਲ ਫਿਲੌਰ ਵਿਖੇ 28 ਨਵੰਬਰ ਨੂੰ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮੁਲਾਜਮ ਘਰ-ਘਰ ਜਾ ਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਫਾਇਦਿਆਂ ਤੇ ਉਪਲੱਬਧ ਤਰੀਕੀਆ ਦੇ ਬਾਰੇ ਦੱਸ ਰਹੇ ਹਨ। ਉਨ੍ਹਾਂ ਕਿਹਾ ਜੇਕਰ ਕਿਸੇ ਦੇ ਇਕ ਜਾਂ ਦੋ ਹੀ ਬੱਚੇ ਹੋਣਗੇ, ਤਾਂ ਪਰਿਵਾਰ ਉਨ੍ਹਾਂ ਦੀ ਪਰਵਰਿਸ਼ ਸਹੀ ਤਰ੍ਹਾਂ ਕਰ ਸਕਣਗੇ। ਜੇ ਵੱਧ ਬੱਚੇ ਹੋਣਗੇ ਤਾਂ ਵਸੀਲਿਆ ਦੀ ਵੰਡ ਹੋ ਜਾਵੇਗੀ ਤੇ ਪਰਵਰਿਸ਼ ’ਚ ਕਮੀ ਰਹਿ ਜਾਵੇਗੀ। ਉਨ੍ਹਾਂ ਲੋਕਾ ਨੂੰ ਪਰਿਵਾਰ ਨੂੰ ਸੀਮਤ ਰੱਖਣ ਲਈ ਪ੍ਰੇਰਿਤ ਕੀਤਾ ਤਾਂ ਜੋ ਪਰਿਵਾਰ ਤੇ ਸਮਾਜ ਨੂੰ ਖੁਸ਼ਹਾਲ ਤੇ ਤੰਦਰੁਸਤ ਬਣਾਇਆ ਜਾ ਸਕੇ।