ਐੱਨਆਈਆਰਐੱਫ ਰੈਂਕਿੰਗ ਦੇ ਦਸਵੇਂ ਐਡੀਸ਼ਨ ’ਚ 17 ਕੈਟੇਗਰੀਆਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। 2024 ’ਚ 16 ਕੈਟੇਗਰੀਆਂ ’ਚ ਰੈਂਕਿੰਗ ਜਾਰੀ ਕੀਤੀ ਗਈ ਸੀ। ਇਸ ਵਾਰੀ ਸਸਟੇਨੇਬਿਲਿਟੀ (ਐੱਸਡੀਜੀ) ਕੈਟੇਗਰੀ ਨੂੰ ਸ਼ਾਮਲ ਕੀਤਾ ਗਿਆ ਹੈ।
ਅੰਕਿਤ ਸ਼ਰਮਾ, ਜਾਗਰਣ, ਜਲੰਧਰ: ਕੇਂਦਰੀ ਸਿੱਖਿਆ ਮੰਤਰਾਲੇ ਨੇ ਦ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫ੍ਰੇਮਵਰਕ (ਐੱਨਆਈਆਰਐੱਫ) ਰੈਂਕਿੰਗ-2025 ਜਾਰੀ ਕਰ ਦਿੱਤੀ ਹੈ । ਇਹ ਰੈਂਕਿੰਗ ਟੀਚਿੰਗ, ਲਰਨਿੰਗ, ਰਿਸੋਰਸ, ਰਿਸਰਚ ਐਂਡ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ, ਆਊਟਕਮਸ-ਆਊਟਰੀਚ ਆਦਿ ਪੈਰਾਮੀਟਰ ’ਤੇ ਕੀਤੀ ਗਈ ਹੈ। ਦੇਸ਼ ਭਰ ਦੇ ਸਿਖਰਲੇ 100 ਅਦਾਰਿਆਂ ਦੀ ਓਵਰਆਲ ਰੈਂਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 32ਵਾਂ ਰੈਂਕ ਹਾਸਲ ਕੀਤਾ ਹੈ। ਇਸਦੇ ਇਲਾਵਾ ਥਾਪਰ ਯੂਨੀਵਰਸਿਟੀ ਪਟਿਆਲਾ ਨੇ 44ਵਾਂ, ਲਵਲੀ ਪ੍ਰੋਫੈਸ਼ਲ ਯੂਨੀਵਰਸਿਟੀ (ਐੱਲਪੀਯੂ) ਨੇ 49ਵਾਂ, ਆਈਆਟੀ ਰੋਪੜ ਨੇ 55ਵਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 57ਵਾਂ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਨੇ 70ਵਾਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ 81ਵਾਂ ਰੈਂਕ ਪਾਇਆ। ਐੱਨਆਈਆਰਐੱਫ ਰੈਂਕਿੰਗ ਦੇ ਦਸਵੇਂ ਐਡੀਸ਼ਨ ’ਚ 17 ਕੈਟੇਗਰੀਆਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। 2024 ’ਚ 16 ਕੈਟੇਗਰੀਆਂ ’ਚ ਰੈਂਕਿੰਗ ਜਾਰੀ ਕੀਤੀ ਗਈ ਸੀ। ਇਸ ਵਾਰੀ ਸਸਟੇਨੇਬਿਲਿਟੀ (ਐੱਸਡੀਜੀ) ਕੈਟੇਗਰੀ ਨੂੰ ਸ਼ਾਮਲ ਕੀਤਾ ਗਿਆ ਹੈ। ਦੇਸ਼ ਦੀਆਂ ਟੌਪ ਯੂਨੀਵਰਸਿਟੀਆਂ ’ਚ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੂੰ 19ਵਾਂ, ਥਾਪਰ ਯੂਨੀਵਰਸਿਟੀ ਨੂੰ 32ਵਾਂ, ਐੱਲਪੀਯੂ ਨੂੰ 31ਵਾਂ, ਪੰਜਾਬ ਯੂਨੀਵਰਸਿਟੀ ਨੂੰ 35ਵਾਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਨੂੰ 64ਵਾਂ, ਸੈਂਟਰਲ ਯੂਨੀਵਰਸਿਟੀ ਬਠਿੰਡਾ ਨੂੰ 77ਵਾਂ, ਚਿਤਕਾਰਾ ਯੂਨੀਵਰਿਸਟੀ ਰਾਜਪੁਰਾ ਨੂੰ 78ਵਾਂ,ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ 90ਵਾਂ ਰੈਂਕ ਪ੍ਰਾਪਤ ਹੋਇਆ। ਟੌਪ-3 ਯੂਨੀਵਰਸਿਟੀਆਂ, ਟੌਪ ਸਕਿਲ ਯੂਨੀਵਰਸਿਟੀ ਤੇ ਟੌਪ 10ਲ ਇਨੋਵੇਸ਼ਨ ’ਚ ਪੰਜਾਬ ਦਾ ਕੋਈ ਵੀ ਵਿੱਦਿਅਕ ਅਦਾਰਾ ਨਹੀਂ ਆਇਆ।
--------
ਟੌਪ 50 ਸਟੇਟ ਪਬਲਿਕ ਯੂਨੀਵਰਸਿਟੀਆਂ ’ਚ ਪੀਯੂ ਚੰਡੀਗੜ੍ਹ ਨੂੰ ਤੀਜਾ ਸਥਾਨ
ਟੌਪ 50 ਸਟੇਟ ਪਬਲਿਕ ਯੂਨੀਵਰਸਿਟੀਆਂ ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਤੀਜਾ, ਪੀਏਯੂ ਲੁਧਿਆਣਾ ਨੇ 28ਵਾਂ ਸਥਾਨ ਹਾਸਲ ਕੀਤਾ। ਦੇਸ਼ ਦੇ 100 ਟੌਪ ਕਾਲਜਾਂ ’ਚ ਗੌਰਮਿੰਟ ਹੋਮ ਸਾਇੰਸ ਕਾਲਜ ਚੰਡੀਗੜ੍ਹ ਨੇ 35ਵਾਂ, ਗੋਸਵਾਮੀ ਗਣੇਸ਼ ਦੱਤ ਐੱਸਡੀ ਕਾਲਜ ਚੰਡੀਗੜ੍ਹ ਨੇ 70ਵਾਂ ਸਥਾਨ ਪਾਇਆ। ਟੌਪ 50 ਰਿਸਰਚ ਇੰਸਟੀਚਿਊਟਸ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 34ਵਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 37ਵਾਂ, ਥਾਪਰ ਯੂਨੀਵਰਸਿਟੀ ਨੇ 42ਵਾਂ, ਆਈਆਈਟੀ ਰੋਪੜ ਨੇ 47ਵਾਂ ਸਥਾਨ ਪਾਇਆ।
-----------
ਇੰਜੀਨੀਅਰਿੰਗ ’ਚ ਥਾਪਰ ਯੂਨੀਵਰਸਿਟੀ ਨੂੰ 29ਵਾਂ ਸਥਾਨ
ਹੁਣ ਵਿਸ਼ਿਆਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇੰਜੀਨੀਅਰਿੰਗ ’ਚ ਥਾਪਰ ਯੂਨੀਵਰਸਿਟੀ ਨੂੰ 29ਵਾਂ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 31ਵਾਂ, ਆਈਆਈਟੀ ਰੋਪੜ ਨੇ 32ਵਾਂ, ਐੱਲਪੀਯੂ ਨੇ 48ਵਾਂ, ਐੱਨਆਈਟੀ ਜਲੰਧਰ ਨੇ 55ਵਾਂ, ਸੰਤ ਲੌਂਗੋਵਾਲ ਇੰਸਟੀਚਿਊਟ ਨੇ 79ਵਾਂ, ਚਿਤਕਾਰਾ ਯੂਨੀਵਰਸਿਟੀ ਨੂੰ 89ਵਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 93ਵਾਂ, ਮੈਨੇਜਮੈਂਟ ’ਚ ਸੀਐੱਚਡੀ ਯੂਨੀਵਰਸਿਟੀ ਮੋਹਾਲੀ ਨੇ 32ਵਾਂ, ਐੱਲਪੀਯੂ ਨੇ 44ਵਾਂ, ਥਾਪਰ ਯੂਨੀਵਰਸਿਟੀ ਨੇ 46ਵਾਂ, ਆਈਆਈਐੱਮ ਅੰਮਿ੍ਰਤਸਰ ਨੇ 64ਵਾਂ, ਚਿਤਕਾਰਾ ਯੂਨੀਵਰਸਿਟੀ ਨੇ 78ਵਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 92 ਵਾਂ ਸਤਾਨ ਪਾਇਆ।
-------
ਫਾਰਮੇਸੀ ’ਚ ਤੀਜੇ ਨੰਬਰ ’ਤੇ
ਫਾਰਮੇਸੀ ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਤੀਜਾ, ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ’ਚ ਨੌਵਾਂ, ਐੱਲਪੀਯੂ ਨੇ 13ਵਾਂ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 15ਵਾਂ, ਚਿਤਕਾਰਾ ਨੇ 16ਵਾਂ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਨੇ 20ਵਾਂ, ਆਈਐੱਸਐੱਫ ਕਾਲਜ ਆਫ ਫਾਰਮੇਸੀ ਮੋਗਾ ਨੇ 25ਵਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 59ਵਾਂ, ਚੰਡੀਗੜ੍ਹ ਕਾਲਜ ਆਫ ਫਾਰਮੇਸੀ ਲਾਂਡਰਾਂ ਨੇ 69ਵਾਂ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੂਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਨੇ 81ਵਾਂ, ਟੌਪ-40 ਐਗਰੀਕਲਚਰ ਐਂਡ ਪਲਾਨਿੰਗ ’ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 14ਵਾਂ, ਐੱਲਪੀਯੂ ਨੇ 24ਵਾਂ, ਚਿਤਕਾਰਾ ਨੇ 38ਵਾਂ ਸਥਾਨ ਪਾਇਆ।
--------
ਟੌਪ-40 ਇਨ ਲਾਅ ’ਚ ਐੱਲਪੀਯੂ ਨੇ 26ਵਾਂ ਸਥਾਨ ਪਾਇਆ
ਟੌਪ-40 ਇਨ ਲਾਅ ’ਚ ਐੱਲਪੀਯੂ ਨੇ 26ਵਾਂ, ਆਰਮੀ ਇੰਸਟੀਚਿਊਟ ਆਫ ਲਾਅ ਮੋਹਾਲੀ ਨੇ 37ਵਾਂ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਨੇ 40ਵਾਂ, ਟੌਪ-50 ਇਨ ਮੈਡੀਕਲ ਐਜੂਕੇਸ਼ਨ ਆਫ ਰਿਸਰਚ ਚੰਡੀਗੜ੍ਹ ਨੇ ਦੂਜਾ, ਗੌਰਮਿੰਟ ਮੈਡੀਕਲ ਕਾਲਜ ਐਂਡ ਹਾਸਪੀਟਲ ਚੰਡੀਗੜ੍ਹ ਨੇ 36ਵਾਂ, ਕ੍ਰਿਸ਼ਚਨ ਮੈਡੀਕਲ ਕਾਲਜ ਲੁਧਿਆਣਾ ਨੇ 47ਵਾਂ ਤੇ ਡੈਂਟਲ ’ਚ ਵੀ 24ਵਾਂ ਸਥਾਨ ਹਾਸਲ ਕੀਤਾ। ਟੌਪ-40 ਐਗਰੀਕਲਚਰ ਐਂਡ ਐਲਾਇਡ ਸੈਕਟਰ ’ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਤੀਜਾ, ਐੱਲਪੀਯੂ ਨੇ 17ਵਾਂ ਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੇ 30ਵਾਂ ਰੈਕ ਹਾਸਲ ਕੀਤਾ ਹੈ।