ਸੰਗਰਾਂਦ ਤੇ 40 ਮੁਕਤਿਆਂ ਦੀ ਯਾਦ ’ਚ ਸਮਾਗਮ ਭਲਕੇ
ਸੈਟਰਲ ਟਾਊਨ ਵਿਖੇ ਮਾਘ ਦੀ ਸੰਗਰਾਂਦ ਤੇ 40 ਮੁਕਤਿਆਂ ਦੀ ਯਾਦ ’ਚ ਸਮਾਗਮ ਭਲਕੇ
Publish Date: Mon, 12 Jan 2026 06:54 PM (IST)
Updated Date: Mon, 12 Jan 2026 06:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਟਰਲ ਟਾਊਨ ਵਿਖੇ ਮਾਘ ਦੀ ਸੰਗਰਾਂਦ ਤੇ 40 ਮੁਕਤਿਆਂ ਦੀ ਯਾਦ ’ਚ 14 ਜਨਵਰੀ ਸ਼ਾਮ 6 ਤੋਂ ਰਾਤ 9.15 ਤੱਕ ਕਰਵਾਏ ਜਾ ਰਹੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ’ਚ ਭਾਈ ਵਿਸ਼ਵਦੀਪ ਸਿੰਘ ਪਟਿਆਲੇ ਵਾਲਿਆਂ ਦਾ ਤੇ ਭਾਈ ਸ਼ਨਬੀਰ ਸਿੰਘ ਦੇ ਰਾਗੀ ਜੱਥੇ ਕੀਰਤਨ ਦੀ ਹਾਜ਼ਰੀ ਭਰਨਗੇ। ਗਿਆਨੀ ਗੁਰਦਿੱਤ ਸਿੰਘ ਜਲੰਧਰ ਵਾਲੇ 40 ਮੁਕਤਿਆਂ ਦਾ ਇਤਿਹਾਸ ਤੇ ਹੋਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਪਰੋਕਤ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਡਿੰਪੀ ਵੱਲੋਂ ਦਿੱਤੀ ਗਈ।