ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਹਿੱਸੇ ਵਜੋਂ ਕਾਸੋ ਕਾਰਵਾਈ
ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਹਿੱਸੇ ਵਜੋਂ ਕਾਸੋ ਕਾਰਵਾਈ
Publish Date: Wed, 19 Nov 2025 09:39 PM (IST)
Updated Date: Thu, 20 Nov 2025 04:10 AM (IST)
--16 ਮਾਮਲੇ ਦਰਜ ਤੇ 18 ਮੁਲਜ਼ਮ ਗ੍ਰਿਫ਼ਤਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਮਿਸ਼ਨਰੇਟ ਪੁਲਿਸ ਵੱਲੋਂ ਕੀਤੇ ਗਏ ਕਾਸੋ ਓਪਰੇਸ਼ਨ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਜਾਣ ਵਾਲੀ ਇਕ ਲਗਜ਼ਰੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ 18 ਨਵੰਬਰ ਨੂੰ ਸ਼ਹਿਰ ਦੇ 32 ਹਾਟਸਪਾਟਸ ਤੇ ਇਕ ਵਿਸ਼ੇਸ਼ ਨਾਕਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ ਵੱਖ-ਵੱਖ ਥਾਣਿਆਂ ’ਚ ਐੱਨਡੀਪੀਐੱਸ ਐਕਟ ਤਹਿਤ ਕੁੱਲ 16 ਮਾਮਲੇ ਦਰਜ ਕੀਤੇ ਗਏ ਤੇ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਚੋਂ 6 ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਰੰਗੇ ਹੱਥੀਂ ਫੜਿਆ ਗਿਆ। ਕਾਸੋ ਦੌਰਾਨ ਜ਼ਬਤ ਕੀਤੀਆਂ ਗਈਆਂ ਮੁੱਖ ਜ਼ਬਤੀਆਂ ’ਚ ਗਾਂਜਾ 215 ਗ੍ਰਾਮ ਹੈਰੋਇਨ 64.65 ਗ੍ਰਾਮ ਤੇ ਇਕ ਕਾਰ, ਨਸ਼ੀਲਾ ਪਾਊਡਰ 7 ਗ੍ਰਾਮ, ਪਾਬੰਦੀਸ਼ੁਦਾ ਗੋਲੀਆਂ 45 ਤੇ ਨਾਜਾਇਜ਼ ਸ਼ਰਾਬ 4500 ਮਿ.ਲੀ ਸ਼ਾਮਲ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੁਹਰਾਇਆ ਕਿ ਸ਼ਹਿਰ ਨੂੰ ਨਸ਼ਾ ਤੇ ਅਪਰਾਧ ਮੁਕਤ ਬਣਾਉਣ ਲਈ ਸਖ਼ਤ ਪੁਲਿਸ ਕਾਰਵਾਈ ਜਾਰੀ ਰਹੇਗੀ।