ਜਾਅਲੀ ਦਸਤਾਵੇਜ਼ਾਂ ’ਤੇ ਜ਼ਮਾਨਤਾਂ ਦੇਣ ਵਾਲਿਆਂ ’ਤੇ ਪਰਚਾ
ਜਾਲੀ ਦਸਤਾਵੇਜਾਂ ’ਤੇ ਮੁਲਜ਼ਮਾਂ ਦੀਆਂ ਜਮਾਨਤਾਂ ਦੇਣ ਵਾਲਿਆਂ ’ਤੇ ਮਾਮਲਾ ਦਰਜ
Publish Date: Wed, 07 Jan 2026 07:01 PM (IST)
Updated Date: Wed, 07 Jan 2026 07:03 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਏਐੱਸਜੇ ਦੇ ਰੀਡਰ ਦੇ ਬਿਆਨਾਂ ’ਤੇ ਅਦਾਲਤ ’ਚ ਜਾਅਲੀ ਦਸਤਾਵੇਜ਼ਾਂ ’ਤੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਦੇਣ ਵਾਲਿਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਏਐੱਸਜੇ ਨਰੇਸ਼ ਕੁਮਾਰ ਗਰਗ ਦੇ ਰੀਡਰ ਨੇ ਦੱਸਿਆ ਕਿ ਪਿਛਲੇ ਦਿਨੀ ਕੁਝ ਮੁਲਜ਼ਮਾਂ ਦੀਆਂ ਅਦਾਲਤ ’ਚ ਮੁਖਾ ਸਿੰਘ ਵਾਸੀ ਮਿੱਠਾਪੁਰ ਅਵਤਾਰ ਸਿੰਘ ਤੇ ਮੰਗਲ ਸਿੰਘ ਦੋਵੇਂ ਵਾਸੀ ਟੁੱਟਕਲਾਂ ਜਲੰਧਰ ਨੇ ਜ਼ਮਾਨਤਾਂ ਦਿੱਤੀਆਂ ਸਨ, ਜਦੋਂ ਉਨ੍ਹਾਂ ਵੱਲੋਂ ਜ਼ਮਾਨਤੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਹ ਜਾਅਲੀ ਪਾਏ ਗਏ ਜਾਂਚ ਤੋਂ ਬਾਅਦ ਅਦਾਲਤ ਵੱਲੋਂ ਉਨ੍ਹਾਂ ਨੂੰ ਇਸ ਮਾਮਲੇ ’ਚ ਮੁਲਜ਼ਮ ਪਾਇਆ ਗਿਆ, ਜਿਸ ਤੋਂ ਬਾਅਦ ਥਾਣਾ ਬਾਰਾਦਰੀ ਦੀ ਪੁਲਿਸ ਨੇ ਉਕਤ ਤਿੰਨਾਂ ਜ਼ਮਾਨਤੀਆਂ ਖਿਲਾਫ ਧਾਰਾ 319(2)318(4)336(2)338 340 61(2) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਏਐੱਸਆਈ ਸੁੱਚਾ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਲਗਾਤਾਰ ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।