ਯੋਗਾ ਟ੍ਰੇਨਰ ਦੀ ਫਰਜ਼ੀ ਆਈਡੀ ਬਣਾ ਕੇ ਗਲਤ ਸੁਨੇਹੇ ਭੇਜਣ ਵਾਲੇ ’ਤੇ ਕੇਸ ਦਰਜ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Tue, 16 Dec 2025 12:16 AM (IST)
Updated Date: Tue, 16 Dec 2025 12:18 AM (IST)

ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਸਾਈਬਰ ਠੱਗਾਂ ਨੇ ਇਕ ਯੋਗਾ ਟ੍ਰੇਨਰ ਦੀ ਫਰਜ਼ੀ ਆਈਡੀ ਬਣਾ ਕੇ ਲੋਕਾਂ ਨੂੰ ਗਲਤ ਸੁਨੇਹੇ ਭੇਜਣ ਸ਼ੁਰੂ ਕਰ ਦਿੱਤੇ। ਜਦੋਂ ਯੋਗਾ ਟ੍ਰੇਨਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ। ਪੁਲਿਸ ਨੇ ਦੋ ਸਾਲ ਦੀ ਜਾਂਚ ਮਗਰੋਂ ਬਾਅਦ ਰਾਜਸਥਾਨ ਦੇ ਰਹਿਣ ਵਾਲੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਫਰਜ਼ੀ ਆਈਡੀ ਦੋਵੇਂ ਭਰਾਵਾਂ ਦੇ ਨੰਬਰ ’ਤੇ ਬਣੀ ਹੋਈ ਸੀ। ਜਲੰਧਰ ਹਾਈਟਸ ਦੀ ਰਹਿਣ ਵਾਲੀ ਅਨੁ ਪ੍ਰੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਇਕ ਯੋਗਾ ਟ੍ਰੇਨਰ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਯੋਗਾ ਦੀ ਵੀਡੀਓ ਅਪਲੋਡ ਕੀਤੀ ਸੀ, ਜਿਸ ਨੂੰ ਡਾਊਨਲੋਡ ਕਰ ਕੇ ਫਰਜ਼ੀ ਆਈਡੀ ਬਣਾਈ ਗਈ ਤੇ ਉਸ ਰਾਹੀਂ ਲੋਕਾਂ ਨੂੰ ਗਲਤ ਸੁਨੇਹੇ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਇਸ ਬਾਰੇ ਉਸ ਨੂੰ ਜਾਣਕਾਰਾਂ ਨੇ ਦੱਸਿਆ। ਉਸ ਨੇ ਦੋਸ਼ ਲਾਇਆ ਕਿ ਆਈਡੀ ’ਚ ਯੋਗਾ ਦੀ ਵੀਡੀਓ ਪਾ ਕੇ ਲੋਕਾਂ ਨੂੰ ਯੋਗਾ ਨਾਲ ਮਸਾਜ ਦੇ ਸੁਨੇਹੇ ਵੀ ਭੇਜੇ ਜਾਣ ਲੱਗੇ। ਇਸ ਬਾਰੇ ਉਸ ਨੂੰ ਜਨਵਰੀ 2024 ’ਚ ਪਤਾ ਲੱਗਾ ਤਾਂ ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਪੁਲਿਸ ਨੂੰ ਭੇਜੀ ਗਈ। ਪੁਲਿਸ ਨੂੰ ਮੁੱਢਲੀ ਜਾਂਚ ਵਿਚ ਪਤਾ ਲੱਗਾ ਕਿ ਜਿਸ ਮੋਬਾਈਲ ਨੰਬਰ ’ਤੇ ਆਈਡੀ ਬਣੀ ਹੋਈ ਹੈ, ਉਹ ਨੰਬਰ ਰਾਜਸਥਾਨ ਦੇ ਕੈਲਾਸ਼ ਤੇ ਕ੍ਰਿਸ਼ਨਾ ਦੇ ਨਾਮ ’ਤੇ ਰਜਿਸਟਰ ਹੈ। ਪੁਲਿਸ ਨੇ ਜਾਂਚ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈਅਤੇ ਪੁਲਿਸ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਨ ਦੀ ਯੋਜਨਾ ਬਣਾ ਰਹੀ ਹੈ।