ਨਾਲੇ ’ਚ ਡਿੱਗੀ ਕਾਰ, ਚਾਲਕ ਦਾ ਬਚਾਅ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Sun, 18 Jan 2026 12:07 AM (IST)
Updated Date: Sun, 18 Jan 2026 12:10 AM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਧੁੰਦ ’ਚ ਘੱਟ ਦਿਸਣ ਹੱਦ ਕਾਰਨ ਸ਼ਨਿਚਰਵਾਰ ਰਾਤ ਡੀਏਵੀ ਫਲਾਈਓਵਰ ਨੇੜੇ ਨਾਲੇ ’ਚ ਇਕ ਕਾਰ ਡਿੱਗ ਗਈ। ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਵੇਲੇ ਰਾਹਗੀਰਾਂ ਨੇ ਕਾਰ ’ਚ ਸਵਾਰ ਦੋ ਨੌਜਵਾਨਾਂ ਨੂੰ ਪਹਿਲਾਂ ਬਾਹਰ ਕੱਢਿਆ ਤੇ ਫਿਰ ਕਾਰ ਨੂੰ ਨਾਲੇ ’ਚੋਂ ਬਾਹਰ ਕੱਢਿਆ। ਹਾਦਸੇ ਮਗਰੋਂ ਪ੍ਰਸ਼ਾਸਨ ’ਤੇ ਸਵਾਲ ਉਠਾਏ ਕਿ ਕੋਈ ਰਿਫਲੈਕਟਰ ਨਾ ਹੋਣ ਕਾਰਨ ਘੱਟ ਦਿਸਣ ਹੱਦ ਕਾਰਨ ਕਈ ਵਾਰੀ ਵਾਹਨ ਨਾਲੇ ’ਚ ਡਿੱਗ ਚੁੱਕੇ ਹਨ ਪਰ ਫਿਰ ਵੀ ਜ਼ਿੰਮੇਵਾਰ ਅਧਿਕਾਰੀ ਹਾਦਸਿਆਂ ਨੂੰ ਰੋਕਣ ਵੱਲ ਧਿਆਨ ਨਹੀਂ ਦਿੰਦੇ। ਘਟਨਾ ਵਾਲੀ ਥਾਂ ਤੇ ਮੌਜੂਦ ਪਰਵਿੰਦਰ ਸਿੰਘ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਸੜਕ ’ਤੇ ਕੁਝ ਵੀ ਦਿਖਾਈ ਨਹੀਂ ਦਿੱਤਾ ਤੇ ਸਵਿਫਟ ਕਾਰ ਨਾਲੇ ’ਚ ਡਿੱਗ ਗਈ। ਕਾਰ ਚਾਲਕ ਦੋ ਲੋਕ ਨੂੰ ਜੱਦੋਜਹਿਦ ਮਗਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਫਿਰ ਕਾਰ ਨੂੰ ਬਾਹਰ ਕੱਢਿਆ ਗਿਆ। ਪਰਵਿੰਦਰ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ ਹੈ। ਇਕ ਮਹੀਨੇ ’ਚ ਇਹ ਦੂਜਾ ਹਾਦਸਾ ਹੈ।