ਹਾਦਸੇ ’ਚ ਚਾਰ ਗੰਭੀਰ ਜ਼ਖ਼ਮੀ
ਕਾਰ ਦੀਆਂ ਬਰੇਕਾਂ ਫੇਲ ਹੋਣ ਕਾਰਨ ਛੋਟੇ ਹਾਥੀ ਨਾਲ ਟੱਕਰ, ਚਾਰ ਗੰਭੀਰ ਜ਼ਖਮੀ
Publish Date: Mon, 01 Dec 2025 07:11 PM (IST)
Updated Date: Mon, 01 Dec 2025 07:14 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਅੱਡਾ ਕਾਲਾ ਬੱਕਰਾ ਨੇੜੇ ਪਚਰੰਗਾ ਕੋਲ ਕਾਰ ਤੇ ਛੋਟੇ ਹਾਥੀ ਦੀ ਟੱਕਰ ਨਾਲ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਮਿਲੀ ਸੂਚਨਾ ’ਤੇ ਟੀਮ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਕਾਰ (ਪੀਬੀ-07-ਬੀਐੱਸ-2723), ਜੋ ਵਿਨੋਦ ਕੁਮਾਰ ਵਾਸੀ ਨਮੋਲੀਹਾਰ ਚਲਾ ਰਿਹਾ ਸੀ, ਬਰੇਕ ਫੇਲ੍ਹ ਹੋਣ ਕਾਰਨ ਅੱਗੇ ਜਾ ਰਹੇ ਛੋਟੇ ਹਾਥੀ (ਪੀਬੀ-07-ਏਐੱਫ-8297) ਨਾਲ ਟਕਰਾ ਗਈ, ਜਿਸ ਨੂੰ ਜੌਰਜ ਗਿੱਲ ਵਾਸੀ ਭੋਗਪੁਰ ਚਲਾ ਰਿਹਾ ਸੀ। ਹਾਦਸੇ ’ਚ ਛੋਟੇ ਹਾਥੀ ’ਚ ਸਵਾਰ ਜਸਵੀਰ ਸਿੰਘ ਵਾਸੀ ਭੂੰਦੀਆਂ ਤੇ ਸੰਤੋਸ਼ ਸ਼ਾਹ ਵਾਸੀ ਗੁਰੂ ਰਾਮਦਾਸ ਮੁਹੱਲਾ ਭੋਗਪੁਰ ਮਾਮੂਲੀ ਜ਼ਖਮੀ ਹੋਏ, ਜਦਕਿ ਨਰਾਇਣ ਦਾਸ ਤੇ ਜੌਰਜ ਗਿੱਲ ਗੰਭੀਰ ਤੌਰ ’ਤੇ ਜ਼ਖਮੀ ਹੋਏ। ਸਾਰੇ ਜ਼ਖਮੀ ਐੱਸਐੱਸਐੱਫ ਟੀਮ ਵੱਲੋਂ ਸਿਵਲ ਹਸਪਤਾਲ ਕਾਲਾ ਬੱਕਰਾ ਪਹੁੰਚਾਏ ਗਏ। ਹਾਦਸੇ ਸਬੰਧੀ ਚੌਕੀ ਲਾਧੜਾਂ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਏਐੱਸਆਈ ਸਰਬਜੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ।