ਕੈਬਨਿਟ ਮੰਤਰੀ ਭਗਤ ਨੇ ਸੰਗਤ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਾਰਾਨਸੀ ਜਾਣ ਵਾਲੀ ਸੰਗਤ ਨੂੰ ਦਿੱਤੀਆ ਸ਼ੁਭਕਾਮਨਾਵਾਂ
Publish Date: Thu, 29 Jan 2026 09:23 PM (IST)
Updated Date: Thu, 29 Jan 2026 09:25 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਸੰਗਤ ਦੀ ਸੁਵਿਧਾ ਲਈ ਸਪੈਸ਼ਲ ਬੇਗਮਪੁਰਾ ਐਕਸਪ੍ਰੈੱਸ ਵਾਰਾਣਸੀ ਲਈ ਰਵਾਨਾ ਹੋਈ। ਯਾਤਰਾ ਦੀ ਅਗਵਾਈ ਸੰਤ ਨਿਰੰਜਨ ਦਾਸ ਜੀ, ਡੇਰਾ ਸੱਚਖੰਡ ਬੱਲਾਂ ਨੇ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਨੀਤ ਧੀਰ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਹਸਤੀਆਂ ਮੌਜੂਦ ਸਨ। ਸਭ ਨੇ ਸੰਤ ਨਿਰੰਜਨ ਦਾਸ ਜੀ ਤੋਂ ਆਸ਼ੀਰਵਾਦ ਲੈ ਕੇ ਸੰਗਤ ਦੀ ਸੁਖਦ ਤੇ ਸੁਰੱਖਿਅਤ ਯਾਤਰਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਮਹਿੰਦਰ ਭਗਤ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਸੰਦੇਸ਼ ਸਮਾਨਤਾ, ਭਾਈਚਾਰਕ ਸਾਂਝ ਤੇ ਮਨੁੱਖਤਾ ਨੂੰ ਅੱਜ ਵੀ ਰਾਹ ਦਿਖਾਉਂਦਾ ਹੈ।