ਸਿੱਖਿਆ ਮੰਤਰੀ ਨੂੰ ਬਰਖਾਸਤ ਕਰ ਕੇ ਜੇਲ੍ਹ ਚ ਸੁੱਟਿਆ ਜਾਵੇ : ਗੜ੍ਹੀ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਆਮ ਲੋਕਾਂ ਦਾ ਭਰੋਸਾ ਗੁਆ ਲਿਆ ਹੈ। ਤਾਜ਼ਾ ਘਟਨਾ 'ਚ 'ਆਪ' ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਦੁੱਖੀ ਹੋ ਕੇ ਦੁਖੀ, ਪੜ੍ਹੀ-ਲਿਖੀ ਪੰਜਾਬਣ, 1158 ਫਰੰਟ ਦੀ ਅਧਿਆਪਕਾ ਬਲਵਿੰਦਰ ਕੌਰ ਨੇ ਖ਼ੁਦਕੁਸ਼ੀ ਕਰ ਲਈ ਤੇ ਨੋਟ ਲਿਖ ਦਿੱਤਾ।
Publish Date: Sat, 21 Oct 2023 10:33 PM (IST)
Updated Date: Sat, 21 Oct 2023 10:33 PM (IST)
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਆਮ ਲੋਕਾਂ ਦਾ ਭਰੋਸਾ ਗੁਆ ਲਿਆ ਹੈ। ਤਾਜ਼ਾ ਘਟਨਾ 'ਚ 'ਆਪ' ਸਰਕਾਰ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਦੁੱਖੀ ਹੋ ਕੇ ਦੁਖੀ, ਪੜ੍ਹੀ-ਲਿਖੀ ਪੰਜਾਬਣ, 1158 ਫਰੰਟ ਦੀ ਅਧਿਆਪਕਾ ਬਲਵਿੰਦਰ ਕੌਰ ਨੇ ਖ਼ੁਦਕੁਸ਼ੀ ਕਰ ਲਈ ਤੇ ਨੋਟ ਲਿਖ ਦਿੱਤਾ। ਹੁਣ ਕਤਲ ਕੇਸ ਦਾ ਪਰਚਾ ਕਿਸ 'ਤੇ ਦਰਜ ਹੋਵੇਗਾ, ਪੰਜਾਬ ਸਰਕਾਰ ਜਵਾਬ ਦੇਵੇ। ਗੜ੍ਹੀ ਨੇ ਕਿਹਾ ਕਿ ਤਿੰਨ ਕਰੋੜ ਪੰਜਾਬੀਆਂ ਦੀਆ ਭਾਵਨਾਵਾਂ ਦੀ ਲੁਟੇਰੀ ਸੂਬਾ ਸਰਕਾਰ ਖਿਲਾਫ਼ ਪੰਜਾਬ ਦੇ ਲੋਕ ਜ਼ਰੂਰ ਜਾਗਣਗੇ ਜਿਸ ਨੇ ਦਿੱਲੀ ਦੇ ਠੱਗਾਂ ਦੇ ਸਿਰ 'ਤੇ ਚੜ੍ਹ ਕੇ ਕਰੋੜਾਂ ਪੰਜਾਬੀਆਂ ਨੂੰ ਬਦਲਾਅ ਦੇ ਨਾਂ 'ਤੇ ਬੁੱਧੂ ਬਣਾਇਆ ਹੈ। ਬਸਪਾ ਸਰਕਾਰ ਦੀਆਂ ਸ਼ਰਮਨਾਕ ਨੀਤੀਆਂ ਦੀ ਨਿੰਦਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਤੁਰੰਤ ਮਰਨ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰਦਿਆਂ ਤੇ ਕੈਬਨਿਟ ਰੈਂਕ ਤੋਂ ਬਰਖਾਸਤ ਕਰ ਕੇ ਹਰਜੋਤ ਬੈਂਸ ਨੂੰ ਜੇਲ੍ਹ 'ਚ ਸੁੱਟਿਆ ਜਾਵੇ।