10 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ 10 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
Publish Date: Tue, 27 Jan 2026 09:03 PM (IST)
Updated Date: Tue, 27 Jan 2026 09:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 77ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਭਾਰਤ-ਚੀਨ, ਭਾਰਤ-ਪਾਕਿਸਤਾਨ ਜੰਗਾਂ ਤੇ ਹੋਰ ਵੱਖ-ਵੱਖ ਓਪਰੇਸ਼ਨਾਂ ਦੌਰਾਨ ਜ਼ਿਲ੍ਹੇ ਦੇ ਸ਼ਹੀਦ ਹੋਏ 10 ਸੈਨਿਕਾਂ ਦੇ 10 ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਕੈਬਨਿਟ ਮੰਤਰੀ ਵੱਲੋਂ ਭਾਰਤ-ਚੀਨ ਜੰਗ ’ਚ ਸ਼ਹੀਦ ਹੋਏ ਸਿਪਾਹੀ ਪ੍ਰਕਾਸ਼ ਸਿੰਘ ਪਿੰਡ ਖੁੱਡਿਆਲ ਦੀ ਧਰਮ ਪਤਨੀ ਪਿਆਰ ਕੌਰ, ਸਿਪਾਹੀ ਕੇਵਲ ਸਿੰਘ ਪਿੰਡ ਖੁਸਰੋਪੁਰ ਦੀ ਧਰਮ ਪਤਨੀ ਸੁਰਜੀਤ ਕੌਰ, ਨਾਇਬ ਸੂਬੇਦਾਰ ਮੋਹਨ ਸਿੰਘ ਪਿੰਡ ਸੰਗਰਾਂਵਾਲੀ ਦੇ ਲੜਕੇ ਜਸਵਿੰਦਰ ਸਿੰਘ ਤੇ ਭਾਰਤ-ਪਾਕਿ ਜੰਗ ’ਚ ਸ਼ਹੀਦ ਹੋਏ ਸੀਐੱਫਐੱਨ ਸਵਰਨ ਚੰਦ ਪਿੰਡ ਜੰਡੂ ਸਿੰਘਾ ਦੀ ਧਰਮ ਪਤਨੀ ਮਹਿੰਦਰ ਕੌਰ, ਸਿਪਾਹੀ ਗੁਰਮੀਤ ਸਿੰਘ ਪਿੰਡ ਕੰਡੋਲਾ ਦੀ ਧਰਮ ਪਤਨੀ ਸਵਰਨ ਕੌਰ, ਸਿਪਾਹੀ ਮੰਗਲ ਸਿੰਘ, ਰਾਮਾ ਮੰਡੀ ਦੀ ਧਰਮ ਪਤਨੀ ਸਤਿਆ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਕੈਬਨਿਟ ਮੰਤਰੀ ਵੱਲੋਂ ਮਾਈਨ ਬਲਾਸਟ ’ਚ ਸ਼ਹੀਦ ਹੋਏ ਸਿਪਾਹੀ ਮੋਹਨ ਸਿੰਘ ਪਿੰਡ ਕੰਗ ਸਾਬੂ ਦੀ ਧਰਮ ਪਤਨੀ ਹਰਬੰਸ ਕੌਰ, ਓਪਰੇਸ਼ਨ ਪਵਨ ’ਚ ਸ਼ਹੀਦ ਹੋਏ ਸਿਪਾਹੀ ਗੁਰਬਖਸ਼ ਸਿੰਘ ਪਿੰਡ ਕੰਗਨੀਵਾਲ ਦੀ ਧਰਮ ਪਤਨੀ ਗੁਰਦੀਪ ਕੌਰ, ਓਪਰੇਸ਼ਨ ਮੇਘਦੂਤ ’ਚ ਸ਼ਹੀਦ ਹੋਏ ਰਾਈਫ਼ਲ ਮੈਨ ਬਲਬੀਰ ਸਿੰਘ ਪਿੰਡ ਗਿੱਲ ਦੀ ਪਰਿਵਾਰਕ ਮੈਂਬਰ ਅਵਤਾਰ ਕੌਰ ਤੇ ਓਪਰੇਸ਼ਨ ਰਕਸ਼ਕ ’ਚ ਸ਼ਹੀਦ ਹੋਏ ਨਾਇਬ ਸੂਬੇਦਾਰ ਤਰਸੇਮ ਸਿੰਘ ਪਿੰਡ ਡਰੋਲੀ ਕਲਾਂ ਦੀ ਧਰਮ ਪਤਨੀ ਕਮਲੇਸ਼ ਕੌਰ ਦਾ ਸਨਮਾਨ ਕੀਤਾ ਗਿਆ।