ਬੁੱਧ ਧੰਮ ਝੰਡਾ ਦਿਵਸ ਮਨਾਇਆ
ਬੁਧਿਸ਼ਟ ਉਪਾਸਕਾਂ ਨੇ ਬੁੱਧ ਧੰਮ ਝੰਡਾ ਦਿਵਸ ਥਾਂ-ਥਾਂ ਧੂਮ- ਧਾਮ ਨਾਲ ਮਨਾਇਆ
Publish Date: Thu, 08 Jan 2026 08:51 PM (IST)
Updated Date: Thu, 08 Jan 2026 08:54 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਵਿਸ਼ਵ ਬੁੱਧਿਸਟ ਫਲੈਗ ਦਿਵਸ ਸੋਫੀ ਪਿੰਡ ਦੇ ਡਾ. ਅੰਬੇਡਕਰ ਪਾਰਕ ਵਿਖੇ ਮਨਾਇਆ ਗਿਆ। ਇਸ ਮੌਕੇ ’ਤੇ ਬੋਲਦਿਆਂ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ ਪੰਜਾਬ ਨੇ ਕਿਹਾ ਕਿ ਅੱਜ ਦਾ ਇਤਿਹਾਸਿਕ ਦਿਨ ਵਿਸ਼ਵ ’ਚ 8 ਜਨਵਰੀ 1952 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਸਾਂਪਲਾ ਨੇ ਪੰਚਸ਼ੀਲ ਝੰਡੇ ਵਿਚਲੇ ਰੰਗਾਂ ਦੀ ਮਹੱਤਤਾ ਬਾਰੇ ਵੀ ਬੁੱਧੀਜੀਵੀਆਂ ਤੇ ਉਪਾਸਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬੁੱਧ ਧੰਮ ਦਾ ਝੰਡਾ ਹੀ ਬੁੱਧ ਧੰਮ ਦੀ ਪਛਾਣ ਹੈ, ਜੋ ਵਿਸ਼ਵ ’ਚ ਪ੍ਰਸਿੱਧ ਹੈ। ਤਥਾਗਤ ਬੁੱਧ ਨੇ ਵਿਸ਼ਵ ’ਚ ਸ਼ਾਂਤੀ ਦਾ ਉਪਦੇਸ਼ ਦਿੱਤਾ, ਜਿਸ ਨਾਲ ਬੁੱਧ ਧੰਮ ਵਿਸ਼ਵ ਵਿੱਚ ਫੈਲਿਆ। ਤਥਾਗਤ ਬੁੱਧ ਨੇ ਮਨੁੱਖ ਨੂੰ ਪੰਚਸ਼ੀਲ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਤੇ ਬੁੱਧਿਸਟ ਉਪਾਸਕ ਤੇ ਉਪਾਸਕਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਪ੍ਰਣ ਕੀਤਾ ਕਿ ਪੰਚਸ਼ੀਲ ਝੰਡੇ ਦੀ ਆਨ ਤੇ ਸ਼ਾਨ ਨੂੰ ਹਮੇਸ਼ਾ ਕਾਇਮ ਰੱਖਿਆ ਜਾਵੇਗਾ। ਚਮਨ ਸਾਂਪਲਾ ਨੇ ਬੁੱਧ ਧੰਮ ਝੰਡਾ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ। ਸੋਫੀ ਪਿੰਡ ਤੋਂ ਇਲਾਵਾ ਡਾ. ਅੰਬੇਡਕਰ ਭਵਨ ਜਲੰਧਰ, ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ, ਖੰਨਾ, ਫਗਵਾੜਾ, ਡਾ. ਅੰਬੇਡਕਰ ਬੁੱਧ ਵਿਹਾਰ ਮਕਸੂਦਾਂ, ਅਸ਼ੋਕ ਬੁੱਧ ਵਿਹਾਰ ਨਕੋਦਰ ਤੇ ਡਾ. ਅੰਬੇਡਕਰ ਭਵਨ ਪਿੰਡ ਮੋਖੇ ਜਲੰਧਰ ਵਿਖੇ ਵੀ ਬੁੱਧ ਧੰਮ ਝੰਡਾ ਦਿਵਸ ਬੜੀ ਧੂਮ-ਧਾਮ ਨਾਲ ਮਨਾਉਣ ਦੀਆਂ ਖਬਰਾਂ ਮਿਲੀਆਂ।