ਬ੍ਰਹਮ ਮੋਹਿੰਦਰਾ ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ’ਚ ਨਤਮਸਤਕ
ਬ੍ਰਹਮ ਮੋਹਿੰਦਰਾ ਪਰਿਵਾਰ ਸਣੇ ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ’ਚ ਹੋਏ ਨਤਮਸਤਕ
Publish Date: Fri, 30 Jan 2026 07:20 PM (IST)
Updated Date: Fri, 30 Jan 2026 07:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਆਪਣੀ ਧਰਮਪਤਨੀ ਤੇ ਪੁੱਤਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਸਮੇਤ ਨੂਰਮਹਿਲ ਸਥਿਤ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਦੇ ਆਸ਼ਰਮ ਪੁੱਜੇ ਅਤੇ ਨਤਮਸਤਕ ਹੋਏ। ਸੰਸਥਾਨ ਦੇ ਸਵਾਮੀ ਚਿਨ੍ਮਯਾਨੰਦ ਤੇ ਸਵਾਮੀ ਪਰਮਾਨੰਦ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਆਸ਼ਰਮ ਦਾ ਦੌਰਾ ਕਰਵਾਇਆ। ਮਹਿਮਾਨਾਂ ਨੇ ਦਿਵਯ ਦਰਸ਼ਨ ਭਵਨ ਤੇ ਦਿਵਯ ਸਰੋਵਰ ਦੇ ਦਰਸ਼ਨ ਕੀਤੇ। ਦੌਰੇ ਦੌਰਾਨ ਸਵਾਮੀ ਚਿਨ੍ਮਯਾਨੰਦ ਨੇ ਸੰਸਥਾਨ ਦੀ ਗਊਸ਼ਾਲਾ ਨਾਲ ਸਬੰਧਤ ਵਿਵਸਥਾਵਾਂ ਤੇ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਵਾਮੀ ਪਰਮਾਨੰਦ ਨੇ ਮਹਿਮਾਨਾਂ ਨਾਲ ਆਧਿਆਤਮਕ ਵਿਸ਼ਿਆਂ ’ਤੇ ਗੰਭੀਰਤਾ ਨਾਲ ਚਰਚਾ ਕੀਤੀ, ਜਿਸ ਵਿਚ ਜੀਵਨ, ਸਾਧਨਾ ਅਤੇ ਸਮਾਜਿਕ ਚੇਤਨਾ ਵਰਗੇ ਵਿਸ਼ੇ ਸ਼ਾਮਲ ਸਨ।