ਕਿਤਾਬਾਂ ਕਦੇ ਸਾਥ ਨਹੀਂ ਛੱਡਦੀਆਂ : ਡਾ. ਵਿੱਜ
ਕਿਤਾਬਾਂ ਅੱਜ, ਕੱਲ੍ਹ ਅਤੇ ਹਮੇਸ਼ਾ ਲਈ ਸਾਡੇ ਸਭ ਤੋਂ ਚੰਗੇ ਦੋਸਤ ਹਨ-ਡਾ. ਵਿੱਜ
Publish Date: Wed, 21 Jan 2026 06:25 PM (IST)
Updated Date: Wed, 21 Jan 2026 06:27 PM (IST)

-ਪੁਲਿਸ ਡੀਏਵੀ ਪਬਲਿਕ ਸਕੂਲ ’ਚ ਲਾਇਆ ਪੁਸਤਕ ਮੇਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਰੀਡਰਜ਼ ਕਲੱਬ ਅਤੇ ਲਿਟਰੇਰੀ ਕਲੱਬ ਵੱਲੋਂ ਤਿੰਨ ਦਿਨਾ ਪੁਸਤਕ ਮੇਲਾ ਲਾਇਆ ਗਿਆ। ਮੇਲੇ ਦਾ ਉਦਘਾਟਨ ਪ੍ਰਿੰਸੀਪਲ, ਡਾ. ਰਸ਼ਮੀ ਵਿਜ ਵੱਲੋਂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਡਾ. ਰਸ਼ਮੀ ਵਿੱਜ ਨੇ ਕਿਹਾ ਕਿ ਕਿਤਾਬ ਪੜ੍ਹਨਾ ਮਹਾਨ ਮਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋਣ ਵਰਗਾ ਹੈ। ਵਿਦਿਆਰਥੀਆਂ ਵਿਚ ਪੜ੍ਹਨ ਦੀ ਆਦਤ ਪਾਉਣ ਦੇ ਉਦੇਸ਼ ਨਾਲ ਹੀ ਇਹ ਮੇਲਾ ਲਾਇਆ ਗਿਆ ਹੈ। ਪ੍ਰਿੰਸੀਪਲ ਡਾ. ਵਿੱਜ ਨੇ ਪ੍ਰਦਰਸ਼ਿਤ ਸੰਗ੍ਰਹਿ ਤੋਂ ਵਿਦਿਆਰਥੀਆਂ ਦੀ ਦਿਲਚਸਪੀ ਵਾਲੀਆਂ ਕਿਤਾਬਾਂ ਬਾਰੇ ਵਿਸਥਾਰ ਵਿਚ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਕਿਤਾਬਾਂ ਅੱਜ, ਕੱਲ੍ਹ ਅਤੇ ਹਮੇਸ਼ਾ ਲਈ ਸਾਡੇ ਸਭ ਤੋਂ ਚੰਗੇ ਦੋਸਤ ਹਨ ਜੋ ਕਦੇ ਵੀ ਸਾਡਾ ਸਾਥ ਨਹੀਂ ਛੱਡਦੀਆ ਅਤੇ ਲੋੜ ਵੇਲੇ ਸਾਡੀ ਸਹੀ ਅਗਵਾਈ ਵੀ ਕਰਦੀਆ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਨ ਦੇ ਬਹੁਪੱਖੀ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਿਜੀਟਲ ਡਿਵਾਈਸਾਂ ਅਤੇ ਏਆਈ ਦੀ ਦਿਲਚਸਪ ਮੌਜੂਦਗੀ ਵਿਚਾਲੇ ਆਪਣੇ ਨਿੱਜੀ ਪੁਸਤਕ ਸੰਗ੍ਰਹਿ ਬਣਾਉਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦਾ ਸੰਚਾਲਨ ਡਾ. ਮਨੋਜ ਦੱਤਾ, ਪ੍ਰੀਤੀ ਚੌਧਰੀ, ਪ੍ਰੀਤੀ ਖਹਿਰਾ, ਰਿਤੂ ਮੋਂਗਾ, ਸੁਗੰਧਾ ਪ੍ਰਭਾਕਰ, ਅਜੈਵੀਰ, ਡਾ. ਨੀਤੂ ਵੈਦਿਆ, ਅਰਵਿੰਦਰ ਤੇ ਰਵਨੀਤ ਕੌਰ ਨੇ ਕੀਤਾ।