ਕਾਲਾ ਬੱਕਰਾ ਦੇ ਨੌਜਵਾਨ ਦੀ ਭੇਦ ਭਰੇ ਹਾਲਾਤ 'ਚ ਲਾਸ਼ ਬਰਾਮਦ, ਪੁਲਿਸ ਸੂਤਰਾਂ ਅਨੁਸਾਰ ਮੌਤ ਦਾ ਕਾਰਨ ਹੋ ਸਕਦੈ ਹਾਰਟ ਅਟੈਕ
ਸਥਾਨਕ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਨੌਜਵਾਨ ਦੀ ਮੌਤ ਹਾਰਟ ਅਟੈਕ ਹੋਣ ਨਾਲ ਹੋਈ ਲੱਗਦੀ ਹੈ।
Publish Date: Sun, 09 Mar 2025 04:17 PM (IST)
Updated Date: Sun, 09 Mar 2025 05:02 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਨ / ਕਿਸ਼ਨਗੜ੍ਹ : ਪਿੰਡ ਕਾਲਾ ਬੱਕਰਾ ਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਗੰਨੇ ਦੇ ਖੇਤ ਨੇੜੇ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਬੀਰ ਚੰਦ ਪੁੱਤਰ ਮਹਿੰਦਰ ਸਿੰਘ ਬਾਸੀ ਕਾਲਾ ਬੱਕਰਾ ਜਿਸ ਦੀ ਉਮਰ 30 ਤੋਂ 32 ਸਾਲ ਦੱਸੀ ਜਾ ਰਹੀ ਹੈ। ਜੋ ਕਿ ਡਰਾਈਵਰੀ ਦਾ ਕਿੱਤਾ ਕਰਦਾ ਹੈ ਅਤੇ ਅਕਸਰ ਘਰੋਂ ਡਰਾਈਵਰੀ ਦੇ ਲਈ ਬਾਹਰ ਜਾਂਦਾ ਹੈ। ਉਹ ਘਰੋਂ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਸਬੰਧੀ ਪਿੰਡ ਕਾਲਾ ਬੱਕਰਾ ਤੋਂ ਆਪਣੇ ਮੋਟਰਸਾਈਕਲ ਤੇ ਪਿੰਡ ਆਲਮਗੀਰ ਨੂੰ ਜਾ ਰਿਹਾ ਸੀ ਪ੍ਰੰਤੂ ਗੰਨੇ ਦੇ ਖੇਤ ਨੇੜੇ ਉਸਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਹੈ ।
ਪੁਲਿਸ ਮੁਤਾਬਕ ਉਸਦੇ ਸਰੀਰ ਤੇ ਕੋਈ ਵੀ ਸੱਟ ਚੋਟ ਦਾ ਨਿਸ਼ਾਨ ਨਹੀਂ ਹੈ ਅਤੇ ਮੋਟਰਸਾਈਕਲ ਵੀ ਸਹੀ ਹਾਲਤ ਵਿੱਚ ਮ੍ਰਿਤਕ ਵਿਅਕਤੀ ਕੋਲ ਪਾਇਆ ਗਿਆ ਹੈ। ਪੁਲਿਸ ਮੁਤਾਬਕ ਨੌਜਵਾਨ ਵਿਅਕਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਲੱਗਦੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਸਥਾਨਕ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਨੌਜਵਾਨ ਦੀ ਮੌਤ ਹਾਰਟ ਅਟੈਕ ਹੋਣ ਨਾਲ ਹੋਈ ਲੱਗਦੀ ਹੈ।