ਗਣਤੰਤਰ ਦਿਵਸ ਮੌਕੇ ’ਤੇ ਖੂਨਦਾਨ ਕੈਂਪ ਲਾਇਆ
ਗਣਤੰਤਰ ਦਿਵਸ ਮੌਕੇ ’ਤੇ ਖੂਨਦਾਨ ਕੈਂਪ ਲਗਾਇਆ
Publish Date: Wed, 28 Jan 2026 08:12 PM (IST)
Updated Date: Wed, 28 Jan 2026 08:16 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਜੀਸਸ ਸੇਵਜ਼ ਪੈਂਟੇਕੋਸਟਲ ਚਰਚ ਵੱਲੋਂ ਗਣਤੰਤਰ ਦਿਵਸ ਮੌਕੇ ’ਤੇ ਖੂਨਦਾਨ ਕੈਂਪ ਲਾਇਆ ਗਿਆ। ਚਰਚ ਦੇ ਪਾਸਟਰ ਸ਼ੌਕਤ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੋਰਟਿਸ ਹਸਪਤਾਲ ਤੋਂ ਪੂਰੀ ਤਰਾਂ ਸਿਖਲਾਈ ਪ੍ਰਾਪਤ ਤੇ ਤਜਰਬੇਕਾਰ ਟੀਮ ਆਈ ਤੇ ਉਨ੍ਹਾਂ ਨੇ ਇਸ ਕੈਂਪ ’ਚ ਸਹਿਯੋਗ ਦਿੱਤਾ। ਉਨਾਂ ਦੱਸਿਆ ਕਿ ਇਸ ਕੈਂਪ ’ਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ ਤੇ ਲੋਕਾਂ ਦੀ ਭਲਾਈ ਲਈ ਖੂਨਦਾਨ ਕੀਤਾ। ਫੋਰਟਿਸ ਹਸਪਤਾਲ ਦੀ ਟੀਮ ਨੇ ਕੁੱਲ 28 ਯੂਨਿਟ ਤੋਂ ਵੱਧ ਖੂਨ ਇਕੱਠਾ ਕੀਤਾ। ਪਾਸਟਰ ਸ਼ੌਕਤ ਗਿੱਲ ਨੇ ਦੱਸਿਆ ਕਿ ਸਮਾਜਿਕ ਭਲਾਈ ਲਈ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਤੇ ਸਾਨੂੰ ਦੂਜੇ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਉਤਸ਼ਾਹ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਸਮੇਂ-ਸਮੇਂ ’ਤੇ ਖੂਨਦਾਨ ਕੀਤਾ ਜਾਵੇਗਾ। ਇਸ ਮੌਕੇ ਡਾ. ਕੁਸਮ ਠਾਕੁਰ, ਸੀਨੀਅਰ ਸਲਾਹਕਾਰ ਟਰਾਂਸਫਿਊਜ਼ਨ ਮੈਡੀਸਨ, ਫੋਰਟਿਸ ਹਸਪਤਾਲ ਨੇ ਇਸ ਕੈਂਪ ’ਚ ਵਿਸ਼ੇਸ਼ ਯੋਗਦਾਨ ਦਿੱਤਾ।