ਸੁਖਜੀਤ ਕੌਰ ਸੰਧੂ ਦੀ ਯਾਦ 'ਚ ਲਾਇਆ ਖ਼ੂਨਦਾਨ ਕੈਂਪ
ਜੋਹਲ ਫਾਰਮ ਘੁੜਕਾ ਵਿਖੇ ਸਵ. ਬੀਬੀ ਸੁਖਜੀਤ ਕੌਰ ਸੰਧੂ ਦੀ ਯਾਦ 'ਚ ਲਗਾਇਆ ਖ਼ੂਨਦਾਨ ਕੈਂਪ
Publish Date: Wed, 07 Jan 2026 07:56 PM (IST)
Updated Date: Wed, 07 Jan 2026 07:59 PM (IST)
-ਪ੍ਰੋਗਰਾਮ ਦੌਰਾਨ 62 ਸਵੈ-ਇਛੁੱਕ ਖੂਨ ਦਾਨੀਆਂ ਨੇ ਕੀਤਾ ਖੂਨਦਾਨ
-ਜ਼ਿੰਦਗੀ ’ਚ ਇਕ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ : ਪਿੰਦੂ ਜੌਹਲ
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਜੌਹਲ ਫਾਰਮ ਸੇਵਾ ਸੁਸਾਇਟੀ ਘੁੜਕਾ ਵਿਖੇ ਗੁਰਾਇਆ ਬਲੱਡ ਸੇਵਾ ਤੇ ਇਕਾਈ ਹਸਪਤਾਲ ਬਲੱਡ ਬੈਂਕ ਲੁਧਿਆਣਾ, ਦੋਆਬਾ ਬਲੱਡ ਬੈਂਕ ਜਲੰਧਰ ਦੇ ਸਹਿਯੋਗ ਨਾਲ ਜੌਹਲ ਫਾਰਮ ਘੁੜਕਾ ਵਿਖੇ ਸਵ. ਬੀਬੀ ਸੁਖਜੀਤ ਕੌਰ ਸੰਧੂ ਦੀ ਯਾਦ 'ਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ 62 ਲੋਕਾਂ ਨੇ ਆਪਣੀ ਇੱਛਾ ਨਾਲ ਖੂਨਦਾਨ ਕੀਤਾ। ਇਸ ਮੌਕੇ ਪਿੰਦੂ ਜੌਹਲ ਨੇ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਹੈ। ਆਪਣੇ ਜੀਵਨ ’ਚ ਹਰ ਇਕ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਬਲੱਡ ਡੋਨਰ ਹਰੀ ਸ਼ਰਨ ਨੇ ਕਿਹਾ ਸਾਡੀ ਟੀਮ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕਾਫੀ ਸਾਲਾਂ ਤੋ ਨਿਰੰਤਰ ਕੀਤੇ ਜਾਂਦੇ ਹਨ। ਇਸ ਮੌਕੇ ਸ਼ਰਨ ਨੇ ਕਿਹਾ ਕਿ ਇਹ ਵੀ ਇਕ ਹਵਨ ਦੇ ਬਰਾਬਰ ਹੈ। ਇਸ ਹਵਨ ’ਚ ਹਰ ਇਕ ਨੂੰ ਆਪਣੀ ਆਹੂਤੀ ਪਾਉਣੀ ਚਾਹੀਦੀ ਹੈ। ਇਸ ਮੌਕੇ ਗੁਰਾਇਆ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਕਿਹਾ ਕਿ ਅੱਜ ਸਾਨੂੰ ਇੰਟਰਨੈਸ਼ਨਲ ਟੀਮ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਕੈਂਪ ’ਚ ਗੁਰਾਇਆ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਭ ਨੂੰ ਖੂਨਦਾਨ ’ਚ ਬਣਦਾ ਯੋਗਦਾਨ ਪਾਉਣਾ ਚਾਹੀਦੈ ਹੈ। ਇਸ ਸਬੰਧੀ ਤਰਲੋਚਨ ਸਿੰਘ ਜੌਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਜਨਵਰੀ ਨੂੰ ਜ਼ਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਕੀਤੇ ਜਾਣਗੇ। 11 ਜਨਵਰੀ ਨੂੰ 5100 ਧੀਆ ਦੀ ਲੋਹੜੀ ਪਾਈ ਜਾਵੇਗੀ ਤੇ ਉਸ ਤੋਂ ਉਪਰੰਤ ਪੰਜਾਬ ਦੇ ਨਾਮਵਰ ਕਲਾਕਾਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਕੀਤਾ ਜਾਵੇਗਾ। ਇਸ ਮੌਕੇ ਜੌਹਲ ਫਾਰਮ ਦੇ ਸਰਪ੍ਰਸਤ ਪਿੰਦੂ ਜੌਹਲ, ਅਮਰੀਕ ਸਿੰਘ ਸੈਣੀ, ਸੇਵਾਮੁਕਤ ਐੱਸਪੀ ਸਰਬਜੀਤ ਸਿੰਘ ਰਾਏ, ਐਡਵੋਕੇਟ ਅਸ਼ਵਨੀ ਕੁਮਾਰ, ਮਨੀ ਧਾਲੀਵਾਲ, ਰਾਜਾ ਅਟਵਾਲ, ਆਸ਼ੂ ਸਾਪਲਾ, ਜੱਗੂ ਜੋੜਾ, ਬਲਵਿੰਦਰ ਸਿੰਘ ਦੂਲੇ (ਯੂਕੇ), ਅਨੂਪ ਕੌਸ਼ਲ ਰਿੰਕੂ, ਲਾਲ , ਬੱਬੀ ਜੌਹਲ ਤੋਂ ਇਲਾਵਾ ਸਮੂਹ ਗੁਰਾਇਆ ਬਲੱਡ ਸੇਵਾ ਟੀਮ ਦੇ ਮੈਂਬਰ ਹਾਜ਼ਰ ਸਨ।