ਕੁਇਜ਼ ਮੁਕਾਬਲੇ ’ਚ ਰਾਸਤਗੋ ਪਿੰਡ ਅੱਵਲ
ਬਲਾਕ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ, ਰਾਸਤਗੋ ਪਹਿਲੇ, ਬਿਨਪਾਲਕੇ ਦੂਜੇ ਸਥਾਨ ’ਤੇ
Publish Date: Wed, 26 Nov 2025 07:55 PM (IST)
Updated Date: Wed, 26 Nov 2025 07:59 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ’ਚ ਬਲਾਕ ਦੇ 17 ਅੱਪਰ-ਪ੍ਰਾਇਮਰੀ ਸਕੂਲਾਂ ਵਿਚਕਾਰ 6ਵੀਂ ਤੋਂ 8ਵੀਂ ਕਲਾਸ ਲਈ ਬਲਾਕ ਪੱਧਰੀ ਕੁਇਜ਼ ਮੁਕਾਬਲਾ ਬੀਐੱਨਓ-ਕਮ-ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਾਇੰਸ, ਮੈਥ, ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ’ਤੇ ਆਧਾਰਿਤ ਇਸ ਮੁਕਾਬਲੇ ਲਈ ਲਿਖਤੀ ਪ੍ਰੀਖਿਆ ਰਾਹੀਂ 7 ਟੀਮਾਂ ਦੀ ਚੋਣ ਕੀਤੀ ਗਈ। ਜੱਜ ਵਜੋਂ ਰਾਜਵੰਤ ਕੌਰ, ਬਲਜਿੰਦਰ ਸਿੰਘ ਤੇ ਮਨੀਸ਼ ਗੋਇਲ ਨੇ ਭੂਮਿਕਾ ਨਿਭਾਈ। ਨਤੀਜਿਆਂ ਅਨੁਸਾਰ ਰਾਸਤਗੋ ਨੇ ਪਹਿਲਾ, ਬਿਨਪਾਲਕੇ ਨੇ ਦੂਜਾ ਤੇ ਪਚਰੰਗਾ ਨੇ ਤੀਜਾ ਸਥਾਨ ਹਾਸਲ ਕੀਤਾ। ਗਗਨਦੀਪ ਕੌਰ ਨੇ ਮੰਚ ਸੰਚਾਲਨ ਕੀਤਾ ਤੇ ਪ੍ਰੋਗਰਾਮ ’ਚ ਗੁਰਜੀਤ ਕੌਰ, ਧੀਰਜ ਕਲਸੀ, ਬਲਜੀਤ ਕੌਰ, ਸਰਬਜੀਤ ਕੌਰ ਤੇ ਪੂਨਮ ਦੱਤਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਜੇਤੂ ਵਿਦਿਆਰਥੀਆਂ ਤੇ ਉਨਾਂ ਦੇ ਗਾਈਡ ਅਧਿਆਪਕਾਂ ਨੂੰ ਮੋਮੈਂਟੋ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵੱਲੋਂ ਹਿੱਸਾ ਲੈਣ ਵਾਲਿਆਂ ਲਈ ਭੋਜਨ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।