ਨੌਵੀਂ ਪਾਤਿਸ਼ਾਹੀ ਦੇ ਜੀਵਨੀ ਫ਼ਲਸਫ਼ੇ ’ਤੇ ਪਾਇਆ ਚਾਨਣਾ
ਸਕੂਲ ਵਿਖੇ 9ਵੇਂ ਗੁਰੂ ਦੇ ਜੀਵਨੀ ਫ਼ਲਸਫ਼ੇ ’ਤੇ ਚਾਨਣਾ ਪਾਇਆ
Publish Date: Sat, 22 Nov 2025 08:52 PM (IST)
Updated Date: Sat, 22 Nov 2025 08:55 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬੀਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਤੇ ਬਾਬੇ ਕੇ ਸੀਨੀਅਰ ਸੈਕੈਂਡਰੀ ਸਕੂਲ ਵਾੜਾ ਜੋਧ ਸਿੰਘ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਅਸੈਂਬਲੀ ਕਰਵਾਈ ਗਈ। ਇਸ ’ਚ ਸਤਿਕਾਰ ਵਜੋਂ ਸਾਰੇ ਸਟਾਫ਼ ਤੇ ਵਿਦਿਆਰਥੀ ਕੇਸਰੀ ਰੰਗੇ ਰੁਮਾਲ ਨਾਲ ਸਿਰ ਢੱਕ ਕੇ ਸ਼ਾਮਲ ਹੋਏ। ਹਾਰਮਨੀ ਹਾਊਸ ਦੇ ਪੂਜਾ ਸੁਮਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਨਵਤਾ ਲਈ ਦਿੱਤੀ ਗਈ ਲਾਸਾਨੀ ਸ਼ਹੀਦੀ ਨਾਲ ਸਬੰਧਤ ਸਾਖੀ ਦਾ ਉਚਾਰਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਕੀਤੇ ਗਏ ਪਵਿੱਤਰ ਮੂਲ ਮੰਤਰ ਦਾ ਪਾਠ, ਜਪੁਜੀ ਸਾਹਿਬ ਤੇ ਗੁਰਬਾਣੀ ਦੇ ਉਚਾਰਨ ਨਾਲ ਸਾਰਾ ਵਾਤਾਵਰਨ ਜਿਵੇਂ ਰੂਹਾਨੀਅਤ ਭਰਪੂਰ ਹੋ ਗਿਆ ਹੋਵੇ। ਇਸ ਮੌਕੇ ’ਤੇ ਡਾਇਰੈੱਕਟਰ ਜਨਾਬ ਸੱਦਾਮ ਖਾਨ, ਡਿਪਟੀ ਡਾਇਰੈਕਟਰ ਸਰਗਮ ਥਿੰਦ ਤੇ ਪ੍ਰਿੰਸੀਪਲ ਨੀਤਿਮਾ ਪੁਰੀ ਨੇ ਵਿਦਿਆਰਥੀਆਂ ਨੂੰ ਗੁਰੂਆਂ ਤੇ ਮਹਾਨ ਸ਼ਖਸੀਅਤਾਂ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਨਾ ਦਿੱਤੀ।