ਭਾਜਪਾ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੀ ਸੂਚੀ ਜਾਰੀ
ਭਾਜਪਾ ਜਲੰਧਰ ਕੈਂਟ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰਾਂ ਦੀ ਸੂਚੀ ਕੀਤੀ ਜਾ ਰਹੀ ਹੈ
Publish Date: Wed, 03 Dec 2025 07:19 PM (IST)
Updated Date: Wed, 03 Dec 2025 07:20 PM (IST)

ਲਵਦੀਪ ਬੈਂਸ ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਜਪਾ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਪਾਰਟੀ ਹਾਈ ਕਮਾਨ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜਲੰਧਰ ਕੈਂਟ ਵਿਧਾਨ ਸਭਾ ਚ ਹੋਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਸੁਮਨ ਕੁਮਾਰੀ ਬਲਾਕ ਸੰਮਤੀ ਕੁਕੜ ਪਿੰਡ ਤੋਂ, ਅਜੇ ਸਾਂਪਲਾ ਅਲੀਪੁਰ ਤੋਂ, ਰਣਜੀਤ ਕੌਰ ਜਮਸ਼ੇਰ ਤੋਂ, ਜਸਵਿੰਦਰ ਕੌਰ ਸਪਰਾਏ ਤੋਂ, ਯੂਨਸ ਗੋਰਾ ਜਗਰਾਲ ਤੋਂ, ਸੁਮਨ ਭੱਟੀ ਫੁੱਲੜੀਵਾਲ ਤੋਂ, ਮੋਹਿਤ ਸ਼ਰਮਾ ਪ੍ਰਤਾਪਪੁਰਾ ਤੋਂ, ਸੰਤੋਸ਼ ਕੁਮਾਰ ਫੂਲਪੁਰ ਤੋਂ, ਮਮਤਾ ਰਾਣੀ ਧਨੀ ਪਿੰਡ ਤੋਂ, ਰਵੀ ਕੁਮਾਰ ਸਰਹਾਲੀ ਤੋਂ, ਭੁਪਿੰਦਰ ਰਾਏ ਸਮਰਾਏ ਤੋਂ ਤੇ ਜਸਵੀਰ ਸਿੰਘ ਜੰਡਿਆਲਾ ਤੋਂ ਬਲਾਕ ਸੰਮਤੀ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਹਨ ਜਦਕਿ ਜੰਡਿਆਲਾ ਜ਼ਿਲ੍ਹਾ ਪ੍ਰੀਸ਼ਦ ਤੋਂ ਮੰਨੂ ਮੋਹਣ ਤੇ ਜੰਡਿਆਲਾ ਜ਼ਿਲ੍ਹਾ ਪ੍ਰੀਸ਼ਦ ਤੋਂ ਕੁਲਦੀਪ ਮਾਣਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਐਲਾਨੇ ਗਏ 12 ਬਲਾਕ ਸੰਮਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਤੇ ਹੀ ਚੋਣਾਂ ਲੜਣਗੇ। ਉਨ੍ਹਾਂ ਕਿਹਾ ਕਿ ਕੈਂਟ ਹਲਕੇ ਦੇ ਹਰ ਇਕ ਪਿੰਡ ’ਚ ਕੱਚੇ ਘਰਾਂ ਨੂੰ ਪੱਕਾ ਕਰਨ ਦੀ ਗਰੰਟੀ ਭਾਜਪਾ ਹੀ ਪੂਰਾ ਕਰੇਗੀ ਤੇ ਮੋਦੀ ਸਰਕਾਰ ਦੀ ਵਿਕਾਸਸ਼ੀਲ ਨੀਤੀਆਂ ਨੂੰ ਕੈਂਟ ਹਲਕੇ ਦੇ ਹਰ ਇਕ ਨਾਗਰਿਕ ਤੱਕ ਪਹੁੰਚਾਉਣ ਦਾ ਕੰਮ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਤੇ ਜਗਬੀਰ ਸਿੰਘ ਬਰਾੜ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਬਲਾਕ ਪ੍ਰਧਾਨ ਜੌਰਜ ਸਾਗਰ, ਲਲਿਤ ਬੱਬੂ, ਰਾਜੇਸ਼ ਮਲਹੋਤਰਾ ਤੇ ਸ਼ਿਵ ਦਰਸ਼ਨ ਅਭੀ ਮੌਜੂਦ ਸਨ।