ਗਿਆਨ ਵਧਾਉਂਦੇ ਨੇ ਵਿਦਿਅਕ ਟੂਰ : ਪਿ੍ਰੰ. ਰਾਣਾ
ਬਿਨਪਾਲਕੇ ਸਕੂਲ ਵੱਲੋਂ ਵਿੱਦਿਅਕ ਟੂਰ ਕਰਵਾਇਆ
Publish Date: Wed, 10 Dec 2025 08:32 PM (IST)
Updated Date: Wed, 10 Dec 2025 08:33 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ਵੱਲੋਂ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ਹੇਠ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਕਰਵਾਇਆ। ਇਹ ਟੂਰ ਸਰਕਾਰ ਵੱਲੋਂ ਪ੍ਰਾਪਤ ਗ੍ਰਾਂਟ ਦੇ ਤਹਿਤ ਅੰਮ੍ਰਿਤਸਰ ਸਥਿਤ ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮੇਮੋਰੀਅਲ ਐਂਡ ਮਿਊਜ਼ੀਅਮ ਵਿਖੇ ਲੈ ਜਾਇਆ ਗਿਆ। ਟੂਰ ਦੌਰਾਨ ਗਾਈਡ ਅਧਿਆਪਕਾ ਗਗਨਦੀਪ ਕੌਰ (ਇੰਚਾਰਜ 6ਵੀਂ ਜਮਾਤ), ਰੰਜਨਾ, ਸਟਾਫ ਮੈਬਰ ਸੁਮਨ ਬਾਲਾ (ਲਾਇਬ੍ਰੇਰੀਅਨ), ਲਲਿਤ ਕੁਮਾਰ (ਕੰਪਿਊਟਰ ਫੈਕਲਟੀ) ਤੇ ਰੂਪਿੰਦਰ ਸਿੰਘ (ਕੈਂਪਸ ਮੈਨੇਜਰ) ਵੀ ਨਾਲ ਰਹੇ। ਗਾਈਡ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਸ ਸਥਾਨ ਦੀ ਇਤਿਹਾਸਕ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਟੂਰ ਦੌਰਾਨ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਇਸ ਵਿੱਦਿਅਕ ਯਾਤਰਾ ਲਈ ਸਕੂਲ ਦੀ 6ਵੀਂ ਜਮਾਤ ਦੇ 50 ਵਿਦਿਆਰਥੀਆਂ ਤੇ ਸਰਕਾਰੀ ਮਿਡਲ ਸਕੂਲ ਇੱਟਾਂਬੱਧੀ ਦੇ 10 ਵਿਦਿਆਰਥੀਆਂ ਨੂੰ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਵਿੱਦਿਅਕ ਟੂਰਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਗਿਆਨ ਪ੍ਰਾਪਤ ਹੁੰਦਾ ਹੈ ਤੇ ਉਨ੍ਹਾਂ ਦੀ ਸ਼ਖਸੀਅਤ ਨਿਖਰਦੀ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਟੂਰ ਦਾ ਪੂਰਾ ਅਨੰਦ ਮਾਣਿਆ ਤੇ ਵਾਰ ਹੀਰੋਜ਼ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।