ਬੂਟਾਂ ਮੰਡੀ ਕੋਲ ਪਾਈਪ ਵਿਛਾਉਣ ਲਈ ਪੁੱਟਿਆ ਟੋਆ ਨਿਗਮ ਨੇ ਪੂਰਿਆ
ਬੂਟਾ ਮੰਡੀ ਕੋਲ ਪਾਈਪ ਵਿਛਾਉਣ ਲਈ ਪੁੱਟੇ ਟੋਏ ’ਚ ਡਿੱਗਿਆ ਬਾਈਕ ਸਵਾਰ, ਨਿਗਮ ਨੇ ਮਿੱਟੀ ਭਰਵਾਈ
Publish Date: Wed, 28 Jan 2026 09:44 PM (IST)
Updated Date: Wed, 28 Jan 2026 09:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਕੋਦਰ ਰੋਡ ’ਤੇ ਦਿਓਲ ਨਗਰ ਮੋੜ ’ਤੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਲਾਈਨ ਵਿਛਾਉਣ ਲਈ ਪੁੱਟੇ ਗਏ ਟੋਏ ’ਚ ਇਕ ਬਾਈਕ ਸਵਾਰ ਡਿੱਗ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਨੌਜਵਾਨ ਇਸ ਦੁਰਘਟਨਾ ’ਚ ਬਾਲ-ਬਾਲ ਬਚ ਗਿਆ। ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਬਾਈਕ ਤੇ ਬਾਈਕ ਸਵਾਰ ਨੂੰ ਰੱਸੀਆਂ ਦੀ ਮਦਦ ਨਾਲ ਬਾਹਰ ਕੱਢਿਆ। ਇਨ੍ਹਾਂ ’ਚੋਂ ਇਕ ਵਿਅਕਤੀ ਨੇ ਨਗਰ ਨਿਗਮ ਨੇ ਇਸ ਦੀ ਸੂਚਨਾ ਦਿੱਤੀ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ ’ਤੇ ਐੱਸਈ ਜਸਪਾਲ ਸਿੰਘ ਨੇ ਬੁੱਧਵਾਰ ਨੂੰ ਮੌਕੇ ਦਾ ਮੁਆਇਨਾ ਕੀਤਾ ਤੇ ਪਾਈਪ ਵਿਛਾ ਰਹੀ ਕੰਪਨੀ ਐੱਲਐਂਡਟੀ ਨੂੰ ਨਿਰਦੇਸ਼ ਦੇ ਕੇ ਟੋਇਆ ਭਰਵਾਉਣ ਦਾ ਕੰਮ ਸ਼ੁਰੂ ਕਰਵਾਇਆ। ਬਾਈਕ ਸਵਾਰ ਦੇ ਡਿੱਗਣ ਦੀ ਘਟਨਾ ਸ਼ੁਕਰਵਾਰ ਨੂੰ ਬਾਰਿਸ਼ ਦੌਰਾਨ ਹੋਈ, ਜਿਸ ਜਗ੍ਹਾ ਇਹ ਟੋਇਆ ਹੈ, ਉਹ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ’ਤੇ ਲੱਗਣ ਵਾਲੇ ਮੇਲੇ ਦਾ ਹਿੱਸਾ ਹੈ। ਇਸ ਕਾਰਨ ਇਸ ਟੋਏ ਨੂੰ ਪੂਰਿਆ ਗਿਆ ਹੈ ਤੇ ਸੜਕ ਨੂੰ ਪੱਧਰਾ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਚੌਕ ਦੇ ਆਲੇ-ਦੁਆਲੇ ਬੂਟਾਂ ਮੰਡੀ ਰੋਡ, ਗੁਰੂ ਤੇਗ ਬਹਾਦਰ ਨਗਰ ਰੋਡ ਦੀ ਸੜਕਾਂ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਲਾਈਨ ਵਿਛਾਉਣ ਲਈ ਹੀ ਤੋੜੀ ਗਈ ਸੀ ਤੇ ਅਜੇ ਤੱਕ ਇਨ੍ਹਾਂ ਨੂੰ ਨਹੀਂ ਬਣਾਇਆ ਗਿਆ ਹੈ।