ਬਿਹਾਲ ਪਰਿਵਾਰ ਵੱਲੋਂ ਯਾਦਗਾਰੀ ਗੇਟ ਦਾ ਉਦਘਾਟਨ
ਪਿੰਡ ਸੁੰਨੜ ਕਲਾਂ ’ਚ ਬਿਹਾਲ ਪਰਿਵਾਰ ਵੱਲੋਂ ਮਾਤਾ-ਪਿਤਾ ਦੀ ਯਾਦ ’ਚ ਯਾਦਗਾਰੀ ਗੇਟ ਦਾ ਉਦਘਾਟਨ
Publish Date: Sun, 07 Dec 2025 09:45 PM (IST)
Updated Date: Mon, 08 Dec 2025 04:13 AM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਪਿੰਡ ਸੁੰਨੜ ਕਲਾਂ ਦੇ ਸੇਵਾਕਾਰੀ ਬਿਹਾਲ ਪਰਿਵਾਰ ਵੱਲੋਂ ਆਪਣੇ ਪਿਤਾ ਸਵ: ਪਾਖਰ ਚੰਦ ਬਿਹਾਲ ਤੇ ਮਾਤਾ ਸਵ: ਕੁੰਦਨ ਕੌਰ ਦੀ ਯਾਦ ਨੂੰ ਸਨਮਾਨਿਤ ਕਰਨ ਲਈ ਯਾਦਗਾਰੀ ਗੇਟ ਬਣਾਇਆ ਗਿਆ। ਇਹ ਗੇਟ ਸਰਕਾਰੀ ਹਾਈ ਸਕੂਲ ਦੇ ਨੇੜੇ ਬੰਡਾਲਾ, ਭਾਰਦਵਾਜੀਆਂ ਰੋਡ ’ਤੇ ਸਥਾਪਿਤ ਕੀਤਾ ਗਿਆ। ਉਦਘਾਟਨ ਸਮਾਰੋਹ ਗ੍ਰੰਥੀ ਸਿੰਘ ਵੱਲੋਂ ਅਰਦਾਸ ਦੇ ਨਾਲ ਕੀਤਾ ਗਿਆ ਤੇ ਗ੍ਰਾਮ ਪੰਚਾਇਤ, ਪਿੰਡ ਵਾਸੀ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਬਿਹਾਲ ਪਰਿਵਾਰ ਦੇ ਵੱਡੇ ਬਜੁਰਗ ਸ੍ਰੀ ਜੋਗਿੰਦਰ ਸਿੰਘ ਤੇ ਜਤਿੰਦਰ ਅਮਰ ਨੇ ਰੀਬਨ ਕੱਟ ਕੇ ਗੇਟ ਦਾ ਉਦਘਾਟਨ ਕੀਤਾ। ਰਿਟਾਇਰ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਬਿਹਾਲ ਪਰਿਵਾਰ ਪਿੰਡ ਦੀ ਯਾਦ ਰੱਖਦੇ ਹੋਏ ਵਿਕਾਸ ਕਾਰਜਾਂ ’ਚ ਵੀ ਯੋਗਦਾਨ ਪਾ ਰਹੇ ਹਨ। ਇਸ ਵਾਰ ਬਿਹਾਲ ਪਰਿਵਾਰ ਵੱਲੋਂ ਸਰਕਾਰੀ ਹਾਈ ਸਕੂਲ ਲਈ ਇਕ ਲੱਖ ਰੁਪਏ, ਮਾਤਾ-ਸਲਾਨੀ ਮੰਦਰ ਲਈ ਇਕ ਲੱਖ ਰੁਪਏ ਤੇ ਬਾਬੇ ਸਹਿਦਾਂ ਦੇ ਗੁਰਦਵਾਰੇ ਲਈ 75 ਇੰਚ ਦੀ ਐੱਲਸੀਡੀ ਦਿੱਤੀ ਗਈ। ਸਕੂਲ ਦੀ ਗਰਾਊਂਡ ਤੱਕ ਇੰਟਰਲਾਕ ਟਾਈਲ ਵੀ ਲਗਾਈ ਗਈ। ਇਸ ਮੌਕੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਪਿੰਡ ਵਾਸੀਆਂ ਤੇ ਰਿਸਤੇਦਾਰਾਂ ਦਾ ਧੰਨਵਾਦ ਕੀਤਾ ਤੇ ਬਿਹਾਲ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਸਮਾਰੋਹ ਦੌਰਾਨ ਚਾਹ-ਪਕੌੜੀਆਂ ਦਾ ਲੰਗਰ ਵੀ ਲਗਾਇਆ ਗਿਆ। ਮੌਕੇ ’ਤੇ ਐੱਨਆਰਆਈ ਅਸੋਕ ਕੁਮਾਰ ਬਿਹਾਲ, ਲੱਕੀ ਬਿਹਾਲ, ਰਿਟਾਇਰ ਇੰਸਪੈਕਟਰ ਜਸਵੀਰ ਸਿੰਘ, ਸਰਪੰਚ ਦਲਜੀਤ ਸਿੰਘ, ਪੰਚ ਸੁਰਿੰਦਰ ਪਾਲ, ਪੰਚ ਰਾਜੀਵ ਜੋਸ਼ੀ, ਪੰਚ ਬਲਵਿੰਦਰ ਕੌਰ, ਪੰਚ ਜਗਮੋਹਨ ਕੋਰ, ਪੰਚ ਬਿੰਦਰ, ਪੱਤਰਕਾਰ ਅਵਤਾਰ ਚੰਦ, ਪ੍ਰਧਾਨ ਜਸਵਿੰਦਰ ਸਿੰਘ, ਭਜਨ ਠੇਕੇਦਾਰ, ਜਗਤਾਰ ਸਿੰਘ, ਸੁੱਖਵਿੰਦਰ ਸਿੰਘ, ਪਿੰਡ ਵਾਸੀ ਤੇ ਰਿਸ਼ਤੇਦਾਰ ਹਾਜ਼ਰ ਸਨ।