ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਐੱਸਐੱਫ ਦੀ ਟੀਮ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ 108 ਐਂਬੂਲੈਂਸ ਦੀ ਮਦਦ ਰਾਹੀਂ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਵਿਖੇ ਇੱਛਾਧਾਰੀ ਮੰਦਰ ਦੇ ਸਾਹਮਣੇ ਜਲੰਧਰ ਤੋਂ ਬੱਲਾਂ ਨੂੰ ਜਾ ਰਹੇ ਆਟੋ ਰਿਕਸ਼ਾ ਨੂੰ ਪਿੱਛੋਂ ਆ ਰਹੀ ਇਨੋਵਾ ਨੇ ਜ਼ਬਰਦਸਤ ਟੱਕਰ ਮਾਰੀ ਜਿਸ ਕਾਰਨ ਆਟੋ ਰਿਕਸ਼ਾ ਬੇਕਾਬੂ ਹੋ ਕੇ ਦੂਸਰੀ ਸਾਈਡ ਤੋਂ ਆ ਰਹੇ ਅਣਪਛਾਤੇ ਵਾਹਨ ਨਾਲ ਜਾ ਟਕਰਾਇਆ। ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਪੰਜ ਵਿਅਕਤੀ ਦੇ ਗੰਭੀਰ ਜਖ਼਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਐੱਸਐੱਸਐੱਫ ਟੀਮ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਇੱਕ ਆਟੋ ਰਿਕਸ਼ਾ ਨੰਬਰ ਪੀਬੀ08 ਬੀਜੀ 3504 ਜਿਸ ਨੂੰ ਸੁਨੀਲ ਕੁਮਾਰ ਵਾਸੀ ਰਿਸ਼ੀ ਨਗਰ ਜਲੰਧਰ ਤੋਂ ਬੱਲਾਂ ਵੱਲ ਨੂੰ ਜਾ ਰਿਹਾ ਸੀ ਨੂੰ ਪਿੱਛੋਂ ਆ ਰਹੀ ਇਨੋਵਾ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਆਟੋ ਰਿਕਸ਼ਾ ਬੇਕਾਬੂ ਹੋ ਕੇ ਦੂਸਰੀ ਸਾਈਡ ਵਾਲੀ ਸੜਕ 'ਤੇ ਜਾ ਪਲਟਿਆ। ਉਸ ਪਾਸਿਓਂ ਤੋਂ ਆ ਰਹੇ ਅਣਪਛਾਤੇ ਵਹੀਕਲ ਵੱਲੋਂ ਆਟੋ ਰਿਕਸ਼ਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਆਟੋ ਵਿੱਚ ਸਵਾਰ ਸਾਰੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਐੱਸਐੱਫ ਦੀ ਟੀਮ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ 108 ਐਂਬੂਲੈਂਸ ਦੀ ਮਦਦ ਰਾਹੀਂ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਦੋ ਵਿਅਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਗਿਆ। ਬਾਕੀ ਪੰਜ ਜ਼ਖ਼ਮੀ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸਐੱਸਐੱਫ ਟੀਮ ਨੇ ਮੌਕੇ 'ਤੇ ਹਾਦਸਾਗ੍ਰਸਤ ਹੋਏ ਆਟੋ ਨੂੰ ਸਾਈਡ 'ਤੇ ਕਰਵਾਇਆ ਅਤੇ ਹਾਈਵੇ 'ਤੇ ਲੱਗੇ ਹੋਏ ਜਾਮ ਨੂੰ ਖੁਲ੍ਹਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ ਗਿਆ। ਇਸ ਦੌਰਾਨ ਐੱਸਐੱਸਐੱਫ ਟੀਮ ਵੱਲੋਂ ਹਸਪਤਾਲ ਵਿਖੇ ਜਾ ਕੇ ਜ਼ਖਮੀਆਂ ਦੀ ਹਾਲਤ ਦਾ ਵੇਰਵਾ ਲਿਆ ਗਿਆ ਅਤੇ ਉਨ੍ਹਾਂ ਦੇ ਘਰਦਿਆਂ ਨੂੰ ਸੰਬੰਧੀਆਂ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਸੰਬੰਧਿਤ ਪੁਲਿਸ ਥਾਣਾ ਮਕਸੂਦਾਂ ਨੂੰ ਸੂਚਿਤ ਕੀਤਾ ਗਿਆ ਜਿੱਥੋਂ ਕਿ ਮਕਸੂਦਾ ਪੁਲਿਸ ਥਾਣੇ ਤੋਂ ਐੱਸਐੱਚਓ ਘਟਨਾ ਸਥਾਨ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ।
ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦਾ ਵੇਰਵਾ ਇਸ ਤਰ੍ਹਾਂ ਹੈ : ਚਿੰਤਰਾਮ ਪੁੱਤਰ ਜਤਿੰਦਰ ਵਾਸੀ ਸੇਰਡੱਲਾ ਥਾਣਾ ਸ਼ਾਹਬਾਦ ਅੰਬਾਲਾ, ਖੁਸ਼ਪ੍ਰੀਤ ਪੁੱਤਰ ਜਸਵਿੰਦਰ ਸਿੰਘ ਬੱਸੀ ਲੱਡਾ, ਕਰਮਵੀਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਲੱਡਾ, ਵਿੱਕੀ ਪੁੱਤਰ ਗੁਰਮੇਲਾ ਵਾਸੀ ਸੇਰਡੱਲਾ, ਸਾਰੇ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਅਤੇ ਸੁਨੀਲ ਕੁਮਾਰ ਬਾਸੀ ਰਿਸ਼ੀ ਨਗਰ ਜਲੰਧਰ ਇਸ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ। ਇਸ ਭਿਆਨਕ ਹਾਦਸੇ ਵਿੱਚ ਮ੍ਰਿਤਕ ਵਿਅਕਤੀ ਜਿਨਾਂ ਵਿੱਚੋਂ ਪ੍ਰਿੰਸ ਪੁੱਤਰ ਰਾਮਕਰਨ ਅਤੇ ਕਰਨ ਪੁੱਤਰ ਅਮਨ ਕੁਮਾਰ ਦੋਵੇਂ ਵਾਸੀ ਸ਼ੇਰਡੱਲਾ ਥਾਣਾ ਸ਼ਾਹਬਾਦ ਅੰਬਾਲਾ ਹਰਿਆਣਾ ਨਾਲ ਸੰਬੰਧਿਤ ਹਨ।