ਐੱਮਪੀ ਗ੍ਰਾਂਟ ਨਾਲ ਪਾਰਕ ’ਚ ਲਗਵਾਏ ਬੈਂਚ
ਐੱਮਪੀ ਗਰਾਂਟ ’ਚੋਂ ਭੀਮ ਨਗਰ ਪਾਰਕ ਵਿਖੇ ਲਗਵਾਏ ਬੈਂਚ
Publish Date: Mon, 19 Jan 2026 07:26 PM (IST)
Updated Date: Mon, 19 Jan 2026 07:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰ. 23 ’ਚ ਪੈਂਦੇ ਮੁਹੱਲਾ ਭੀਮ ਨਗਰ ਵਿਖੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਗ੍ਰਾਂਟ ’ਚੋਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਭੀਮ ਨਗਰ ਪਾਰਕ ’ਚ ਬੈਂਚ ਲਾਏ ਗਏ ਹਨ। ਮੁਹੱਲੇ ਦੇ ਬਜ਼ੁਰਗ, ਔਰਤਾਂ, ਬੱਚੇ ਇਸ ਪਾਰਕ ’ਚ ਸੈਰ ਕਰਨ ਆਉਂਦੇ ਹਨ, ਉਨਾਂ ਦੀ ਸਹੂਲਤ ਲਈ ਇਹ ਬੈਂਚ ਲਗਵਾਏ ਗਏ ਹਨ। ਇਸ ਮੌਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਪ੍ਰਧਾਨ ਸੁਨੀਤਾ, ਰਮੇਸ਼ ਕੁਮਾਰ, ਮੁਨੀਪਾ ਸਵਾਮੀ, ਰਾਜੂ, ਨਰੇਸ਼, ਧਰਮਪਾਲ, ਸ਼ਾਮ ਮੌਜੂਦ ਹਨ।