ਰਾਤ ਦੇ ਸਮੇਂ ਹਵੇਲੀ ’ਚ ਖੜ੍ਹੇ ਦੋ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ
ਛੋਕਰਾਂ ਵਿਖੇ ਰਾਤ ਦੇ ਸਮੇਂ ਹਵੇਲੀ 'ਚ ਖੜੇ ਦੋ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ
Publish Date: Thu, 04 Dec 2025 07:13 PM (IST)
Updated Date: Thu, 04 Dec 2025 07:15 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਸਬੇ ਤੇ ਆਸ-ਪਾਸ ਦੇ ਪਿੰਡਾਂ ’ਚ ਅਣਪਛਾਤੇ ਚੋਰਾਂ ਵੱਲੋਂ ਆਏ ਦਿਨ ਤੇ ਰਾਤ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਹਨ, ਜਦਕਿ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਬੀਤੀ ਰਾਤ ਵੀ ਅਣਪਛਾਤੇ ਚੋਰ ਕਰੀਬੀ ਪਿੰਡ ਛੋਕਰਾਂ ਤੋਂ ਇਕ ਹਵੇਲੀ ਚ ਖੜ੍ਹੇ ਦੋ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਰੂਪ ਲਾਲ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਉਸਦੀ ਹਵੇਲੀ ਪਿੰਡ ਦੀ ਮੇਨ ਗਰਾਊਂਡ ਦੇ ਨੇੜੇ ਸਥਿਤ ਹੈ। ਬੀਤੀ ਰਾਤ ਉਸਦੇ ਦੋ ਟਰੈਕਟਰ ਅਰਜਨ ਮਹਿੰਦਰਾ ਤੇ ਐਂਟਰ ’ਚ ਦੋ ਬੈਟਰੀਆਂ ਚੋਰੀ ਕਰਕੇ ਲੈ ਗਏ। ਘਟਨਾ ਸਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।