ਬਾਮਸੇਫ ਦਾ 4 ਰੋਜ਼ਾ ਰਾਸ਼ਟਰੀ ਸੰਮੇਲਨ 6 ਤੋਂ 9 ਦਸੰਬਰ ਤਕ
ਬਾਮਸੇਫ ਦਾ 4 ਰੋਜਾ ਰਾਸ਼ਟਰੀ ਸੰਮੇਲਨ 6 ਤੋਂ 9 ਦਸੰਬਰ ਤੱਕ ਫਿਲੌਰ ਵਿਖੇ
Publish Date: Thu, 04 Dec 2025 08:47 PM (IST)
Updated Date: Thu, 04 Dec 2025 08:50 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬਾਮਸੇਫ ਦਾ 4 ਰੋਜ਼ਾ ਰਾਸ਼ਟਰੀ ਸੰਮੇਲਨ 6 ਤੋਂ 9 ਦਸੰਬਰ ਤਕ ਦਾਣਾ ਮੰਡੀ ਫਿਲੌਰ ਵਿਖੇ ਕੀਤਾ ਰਿਹਾ ਹੈ। ਬਾਮਸੇਫ ਦੇ ਆਗੂਆਂ ਕੌਮੀ ਪ੍ਰਧਾਨ ਆਰਐੱਲ ਭਰੋਲ, ਜੇ ਪੀਆਰ ਵਾਸਤਕ, ਜਨਰਲ ਸਕੱਤਰ ਅਸ਼ੋਕ ਖੇੜਾ, ਉਪ ਪ੍ਰਧਾਨ ਪੰਜਾਬ ਮੇਹਰ ਚੰਦ, ਡਾ. ਗੁਰਪਾਲ ਸਿੰਘ ਕੈਸ਼ੀਅਰ, ਮੂਲ ਵਾਸੀ ਸੱਭਿਆਤਾ ਲੰਘ ਸੁਰਿੰਦਰ ਸਿੰਘ, ਰਾਜ ਇੰਚਾਰਜ ਤੇ ਕੇਂਦਰੀ ਕਾਰਜਕਾਰਨੀ ਮੈਂਬਰ ਬਾਮਸੇਫ ਨਿਤੀਨ ਬਾਬਲਕੇ ਤੇ ਹੋਰ ਆਗੂਆਂ ਨੇ ਦੱਸਿਆ ਕਿ ਬਾਮਸੇਫ ਵੱਲੋਂ 42ਵਾਂ ਰਾਸ਼ਟਰੀ ਸੰਮੇਲਨ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਸੇਵਾ ਮੁਕਤ ਜਸਟਿਸ ਰਿਤਨਾਗਰ ਭੇਗੜਾ ਕਰਨਗੇ। ਵਿਸ਼ੇਸ਼ ਮਹਿਮਾਨ ਦੇਵ ਲਾਲ ਸੁਮਨ ਗਰੇਟ ਬ੍ਰਿਟੇਨ ਇੰਗਲੈਂਡ, ਕੇਐੱਸ ਚੌਹਾਨ ਸੀਨੀਅਰ ਵਕੀਲ ਸੁਪਰੀਮ ਕੋਰਟ, ਉਦਘਾਟਨੀ ਪ੍ਰੋਗਰਾਮ ਦੀ ਪ੍ਰਧਾਨਗੀ ਇੰਜਨੀਅਰ ਆਰਐਲ ਧਰੁਵ ਕਰਨਗੇ। ਚਾਰ ਦਿਨਾਂ ਬਾਮਸੇਫ ਪ੍ਰੋਗਰਾਮ ’ਚ ਸੱਤ ਵਿਸ਼ੇਸ਼ ਗਿਆਨ ਸੈਸ਼ਨ ਤੇ ਦੋ ਪ੍ਰਤੀਨਿਧੀ ਸੈਸ਼ਨ ਸ਼ਾਮਲ ਹੋਣਗੇ। ਆਗੂਆਂ ਨੇ ਕਿਹਾ ਕਿ ਦੇਸ਼ ਭਰ ’ਚੋਂ 5 ਹਜ਼ਾਰ ਵਰਕਰਜ ਪ੍ਰੋਗਰਾਮ ’ਚ ਹਿੱਸਾ ਲੈਣਗੇ। ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਦੇ ਨਾਲ ਕੇਂਦਰੀ ਕਾਰਜਕਰਨੀ ਦੇ ਮੈਂਬਰਾਂ ’ਚ ਇੰਜੀਨੀਅਰ ਆਰਐੱਸ ਰਾਮ, ਅਨਿਲ ਉਜੈਨਬਲ, ਡਾ. ਸੰਜੇ ਇਗੋਲੇ, ਡਾ. ਹਰੇ ਰਾਮ ਕੁਸ਼ਵਾਹਾ, ਸਨੀਤਾ ਕਪਰਵਾਲ, ਸਰੇਸ਼ ਡਬਿੰਗ ਸੂਬਾ ਜਨਰਲ ਸਕੱਤਰ ਸੋਡੀ ਰਾਮ ਝੱਲੀ ਤੇ ਹੋਰ ਮੈਂਬਰ ਸ਼ਾਮਲ ਹੋਣਗੇ।