ਸਰਕਾਰੀ ਸਕੂਲ ਧਨੀ ਪਿੰਡ ਨੂੰ ਦਾਨ ਕੀਤੇ ਦੋ ਟੀਵੀ
ਸਰਕਾਰੀ ਪ੍ਰਾਇਮਰੀ ਸਕੂਲ ਧਨੀ ਪਿੰਡ ਨੂੰ ਬਲਵਿੰਦਰ ਸਿੰਘ ਕੁਨਰ (ਆੜ੍ਹਤੀਆ) ਵੱਲੋਂ ਦੋ ਐੱਲਸੀਡੀ ਟੀਵੀ ਦਾਨ ਕੀਤੇ
Publish Date: Sat, 22 Nov 2025 08:48 PM (IST)
Updated Date: Sat, 22 Nov 2025 08:49 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਰਕਾਰੀ ਪ੍ਰਾਇਮਰੀ ਸਕੂਲ ਧਨੀ ਪਿੰਡ ਨੂੰ ਬਲਵਿੰਦਰ ਸਿੰਘ ਕੁਨਰ (ਆੜ੍ਹਤੀਆ) ਵੱਲੋਂ ਦੋ ਐੱਲਸੀਡੀ ਟੀਵੀ ਦਾਨ ਕੀਤੇ ਗਏ। ਇਸ ਲਈ ਸਕੂਲ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਐੱਲਸੀਡੀ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਜ਼ਰੂਰੀ ਸਨ ਤੇ ਇਨ੍ਹਾਂ ਨਾਲ ਸਿੱਖਿਆ ਦੀ ਗੁਣਵੱਤਾ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਸਰਪੰਚ ਬਲਕਾਰ ਸਿੰਘ ਕੁਨਰ, ਪੰਚਾਇਤ ਮੈਂਬਰ ਰੇਸ਼ਮ ਲਾਲ, ਐੱਸਐੱਮਸੀ ਚੇਅਰਮੈਨ ਸੰਦੀਪ ਸਿੰਘ, ਸਾਬਕਾ ਪੰਚ ਸਤਨਾਮ ਸਿੰਘ, ਕਾਮਰੇਡ ਕੁਲਵੰਤ ਸਿੰਘ, ਚਰਨਜੀਤ ਸਿੰਘ, ਨੰਬਰਦਾਰ ਸੈਕਰੇਟਰੀ ਕੇਵਲ ਸਿੰਘ ਸ਼ੀਹਰਾ, ਸਮਾਜ ਸੇਵਕ ਧਰਮਪਾਲ ਸਿੰਘ ਕੁਨਰ ਤੇ ਸਕੂਲ ਸਟਾਫ ਦੇ ਰਮੇਸ਼ ਕੁਮਾਰ, ਹਰਵਿੰਦਰ ਕੌਰ, ਸੁਮਨ ਤੇ ਸੀਐੱਚਡੀ ਚਰਨਜੀਤ ਹਾਜ਼ਰ ਸਨ।