ਪ੍ਰਤਾਬਪੁਰਾ ’ਚ ਬਾਬਾ ਸੈਣ ਭਗਤ ਦਾ ਜਨਮ ਦਿਹਾੜਾ ਮਨਾਇਆ
ਪ੍ਰਤਾਬਪੁਰਾ ’ਚ ਬਾਬਾ ਸੈਣ ਭਗਤ ਦਾ ਜਨਮ ਦਿਹਾੜਾ ਧਾਰਮਿਕ ਸ਼ਰਧਾ ਨਾਲ ਮਨਾਇਆ
Publish Date: Fri, 05 Dec 2025 07:17 PM (IST)
Updated Date: Fri, 05 Dec 2025 07:18 PM (IST)
ਅਜੇ ਸਿੰਘ ਨਾਗੀ/ਤਜਿੰਦਰ ਕੁਮਾਰ, ਫਿਲੌਰ/ਬਿਲਗਾ : ਵਿਸ਼ਵ ਦੇ ਪ੍ਰਸਿੱਧ ਤੇ ਇਤਿਹਾਸਕ ਆਸਥਾਨ ਦੇਹਰਾ ਬਾਬਾ ਸੈਣ ਭਗਤ ਜੀ ਪ੍ਰਤਾਬਪੁਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸੈਣ ਭਗਤ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਦਵਿੰਦਰ ਸਿੰਘ ਸੋਢੀ ਨੇ ਬਾਬਾ ਸੈਣ ਭਗਤ ਜੀ ਦੇ ਜੀਵਨ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਦਾਨੀ ਵੀਰਾਂ ਤੇ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਮੱਖਣ ਪੱਲਣ ਪ੍ਰਧਾਨ ਪ੍ਰਬੰਧਕ ਕਮੇਟੀ ਤੇ ਚੇਅਰਮੈਨ ਸੈਣ ਸਮਾਜ ਬੋਰਡ ਨੇ ਬਾਬਾ ਸੈਣ ਭਗਤ ਜੀ ਦੇ ਜਨਮ ਦਿਨ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮਾਸਟਰ ਜਸਵਿੰਦਰ ਸਿੰਘ ਖਜ਼ਾਨਚੀ, ਚਰਨਜੀਤ ਸਿੰਘ ਲਾਡੀ ਵਾਈਸ ਪ੍ਰਧਾਨ, ਗੁਰਤੇਜ ਸਿੰਘ ਭੀਖੀ ਜਥੇਬੰਦਕ ਸਕੱਤਰ, ਗੁਰਜੀਤ ਸਿੰਘ ਸੈਲੋਪਾਲ, ਮਿੰਟੂ ਸਿੰਘ ਰੋਗਲਾ, ਗੁਰਜੀਤ ਸਿੰਘ ਪ੍ਰਬੰਧਕ ਕਮੇਟੀ ਅਹੁਦੇਦਾਰ, ਮੈਂਬਰ ਤੇ ਸੰਗਤਾਂ ਹਾਜ਼ਰ ਸਨ।