ਬਾਬਾ ਬਧੇਸ਼ਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਬਾਬਾ ਪਰਮਜੀਤ ਸਿੰਘ ਬਧੇਸ਼ਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ
Publish Date: Tue, 02 Dec 2025 07:59 PM (IST)
Updated Date: Tue, 02 Dec 2025 08:02 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਉੱਘੇ ਸਮਾਜ ਸੇਵਕ ਬਾਬਾ ਪਰਮਜੀਤ ਸਿੰਘ ਬਧੇਸ਼ਾ ਢੰਡੋਵਾਲ ਦਾ ਨਵਾਂ ਕਿਲ੍ਹਾ ਰੋਡ ਤੇ ਸਥਿਤ ਬਧੇਸ਼ਾ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਹ 84 ਸਾਲ ਦੇ ਸਨ ਤੇ ਪਹਿਲੀ ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸਵ. ਬਾਬਾ ਬਧੇਸ਼ਾ ਦੀ ਚਿਖ਼ਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਪਰਉਪਕਾਰ ਸਿੰਘ ਬਧੇਸ਼ਾ ਨੇ ਦਿਖਾਈ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਲੀਆ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਕਾਂਗਰਸ ਦੇ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਬਲਿਹਾਰ ਸਿੰਘ ਚੱਠਾ ਸਰਪੰਚ, ਬਾਬਾ ਜਸਵੰਤ ਸਿੰਘ ਕੋਟਲਾ, ਨਛੱਤਰ ਸਿੰਘ ਸੱਤੀ ਪਹਿਲਵਾਨ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਪਬਲਿਕ ਸਕੂਲ ਸ਼ਾਹਕੋਟ, ਬੰਟੀ ਬੱਠਲਾ ਪ੍ਰਧਾਨ ਵਾਤਾਵਰਣ ਸੁਧਾਰ ਸੁਸਾਇਟੀ, ਸੁਰਿੰਦਰ ਸਿੰਘ ਪਦਮ, ਹਰਜਿੰਦਰ ਸਿੰਘ ਜਿੰਦੀ, ਗਗਨ ਜਿੰਦਲ, ਗੁਰਸ਼ਰਨਜੀਤ ਸਿੰਘ ਬਧੇਸ਼ਾ, ਗੁਰਮੁੱਖ ਸਿੰਘ ਬਧੇਸ਼ਾ, ਜਗਤਾਰ ਸਿੰਘ ਖ਼ਾਲਸਾ ਪ੍ਰਧਾਨ ਸਹਿਕਾਰੀ ਸਭਾ ਢੰਡੋਵਾਲ, ਅਮਨਦੀਪ ਸੈਦਪੁਰੀ, ਅੰਮ੍ਰਿਤ ਲਾਲ ਕਾਕਾ, ਬਲਦੇਵ ਸਿੰਘ ਕੋਟਲਾ ਸੂਰਜਮੱਲ੍ਹ ਤੋਂ ਇਲਾਵਾ ਵੱਡੀ ਗਿਣਤੀ ਚ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਤੇ ਨੁਮਾਇੰਦੇ ਹਾਜ਼ਰ ਸਨ।