ਆਯੁਰਵੇਦ ਰਾਹੀਂ ਕੈਂਸਰ ਦੇ ਇਲਾਜ ਬਾਰੇ ਦੱਸਿਆ
ਸਿਹਤ ਜਾਗਰੂਕਤਾ ਕੈਂਪ ’ਚ ਆਯੁਰਵੇਦ ਰਾਹੀਂ ਕੈਂਸਰ ਪ੍ਰਤੀ ਕੀਤਾ ਜਾਗਰੂਕਤਾ
Publish Date: Mon, 19 Jan 2026 07:13 PM (IST)
Updated Date: Mon, 19 Jan 2026 07:15 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਗੰਭੀਰ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ ਸਬੰਧੀ ਐੱਸਬੀਟੀ ਮਾਡਲ ਸਕੂਲ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ’ਚ ਸਮਾਜ ਸੇਵਕ ਨਿਤਿਨ ਗੁਲਾਟੀ ਤੇ ਸੰਦੀਪ ਨਾਰੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਆਯੁਰਵੈਦਿਕ ਦਵਾਈ ਕਿਵੇਂ ਮੁਕਾਬਲਾ ਕਰ ਸਕਦੀ ਹੈ, ਸਮੇਂ ਸਿਰ ਇਲਾਜ ਤੇ ਸਿਹਤਮੰਦ ਜੀਵਨ ਸ਼ੈਲੀ ਕਿਵੇਂ ਸਿਹਤਮੰਦ ਰੱਖੀ ਜਾ ਸਕਦੀ ਹੈ। ਨੌਜਵਾਨ ਸਮਾਜ ਸੇਵਕ ਸੁਸ਼ੀਲ ਤਿਵਾੜੀ ਨੇ ਕਿਹਾ ਕਿ ਸਿਹਤ ਸਭ ਤੋਂ ਵੱਡੀ ਸੰਪਤੀ ਹੈ। ਜੇਕਰ ਅਸੀਂ ਸਮੇਂ ਸਿਰ ਸਹੀ ਜਾਣਕਾਰੀ ਤੇ ਢੁਕਵਾਂ ਇਲਾਜ ਅਪਣਾਉਂਦੇ ਹਾਂ ਤਾਂ ਸਭ ਤੋਂ ਗੰਭੀਰ ਬਿਮਾਰੀਆਂ ਨੂੰ ਵੀ ਹਰਾਇਆ ਜਾ ਸਕਦਾ ਹੈ। ਸਮਾਜ ਨੂੰ ਸਿਹਤਮੰਦ ਬਣਾਉਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਪ੍ਰਬੰਧਕਾਂ ਨੇ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਪ੍ਰੋਗਰਾਮ ਕਰਵਾਉਂਦੇ ਰਹਿਣਗੇ।