ਏਕਮ ਪਬਲਿਕ ਸਕੂਲ ਦੇ ਪਰਮਿੰਦਰ ਸਿੰਘ ਨੈਸ਼ਨਲ ਐਵਾਰਡ ਨਾਲ ਸਨਮਾਨਿਤ
ਏਕਮ ਪਬਲਿਕ ਸਕੂਲ ਦੇ ਪਰਮਿੰਦਰ ਸਿੰਘ ਨੈਸ਼ਨਲ ਐਵਾਰਡ ਨਾਲ ਸਨਮਾਨਿਤ
Publish Date: Fri, 05 Dec 2025 07:24 PM (IST)
Updated Date: Fri, 05 Dec 2025 07:27 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਨੈਸ਼ਨਲ ਐਵਾਰਡ ਸਮਾਗਮ ’ਚ ਏਕਮ ਪਬਲਿਕ ਸਕੂਲ ਦੇ ਖੇਡ ਵਿਭਾਗ ਦੇ ਮੁਖੀ ਪਰਮਿੰਦਰ ਸਿੰਘ ਨੂੰ ‘ਸਪੋਰਟਸ ਆਫ਼ ਐਕਸੀਲੈਂਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਸਮਾਗਮ ਦੌਰਾਨ ਏਕਮ ਪਬਲਿਕ ਸਕੂਲ ਨੂੰ ‘ਬੈਸਟ ਸਕੂਲ ਇੰਨ ਸਪੋਰਟਸ ਕੈਟਾਗਰੀ’ ਨਾਲ ਨਿਵਾਜਿਆ ਗਿਆ। ਇਸ ਮੌਕੇ ਸਕੂਲ ਦੇ ਤਿੰਨ ਖਿਡਾਰੀਆਂ ਜਿਨ੍ਹਾਂ ਵਿੱਚ ਸਾਹਿਬਵੀਰ ਸਿੰਘ, ਅਗਮਜੋਤ ਸਿੰਘ ਅਤੇ ਮਨਰੂਪ ਕੌਰ ਨੇ ਨੈਸ਼ਨਲ ਲੈਵਲ ਤੇ ਪੁਜ਼ੀਸ਼ਨ ਹਾਸਲ ਕੀਤੀ। ਇਹ ਜਾਣਕਾਰੀ ਸਕੂਲ ਡਾਇਰੈਕਟਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਵੱਲੋਂ ਸਾਂਝੇ ਤੌਰ ’ਤੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਐਵਾਰਡ ਸਮਾਗਮ ਵਿੱਚ ਸਤਨਾਮ ਸਿੰਘ ਸੰਧੂ ਐੱਮਪੀ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਨਾਮ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਇਸ ਐਵਾਰਡ ਸਮਾਗਮ ਵਿੱਚ ਦੇਸ਼ ਭਰ ਦੇ ਸਕੂਲਾਂ ਵੱਲੋਂ ਹਿੱਸਾ ਲਿਆ ਗਿਆ ਸੀ। ਏਕਮ ਪਬਲਿਕ ਸਕੂਲ ਦੇ ਅਧਿਆਪਕ ਵੱਲੋਂ ਇਸ ਸਨਮਾਨ ਨੂੰ ਹਾਸਲ ਕਰਨਾ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਸਕੂਲ ਮੈਨੇਜਮੈਂਟ ਤੇ ਸਮੂਹ ਸਟਾਫ਼ ਨੇ ਪਰਮਿੰਦਰ ਸਿੰਘ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।