ਪੀਐੱਨਬੀ ਏਟੀਐੱਮ ਕੱਟਣ ਦੀ ਕੋਸ਼ਿਸ਼, ਦੋ ਫ਼ਰਾਰ
ਪੀਐੱਨਬੀ ਏਟੀਐੱਮ ਕੱਟਣ ਦੀ ਕੋਸ਼ਿਸ਼, ਦੋ ਫਰਾਰ
Publish Date: Sun, 14 Dec 2025 08:58 PM (IST)
Updated Date: Sun, 14 Dec 2025 09:00 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ-ਪਠਾਨਕੋਟ ਹਾਈਵੇ ’ਤੇ ਪੰਜਾਬੀ ਬਾਗ ਨੇੜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੇਰ ਰਾਤ ਦੋ ਚੋਰ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਨੂੰ ਗੈਸ ਕਟਰ ਨਾਲ ਤੋੜ ਕੇ ਅੰਦਰ ਦਾਖਲ ਹੋ ਗਏ। ਜਾਣਕਾਰੀ ਅਨੁਸਾਰ ਦੋ ਨੌਜਵਾਨ ਪੀਐੱਨਬੀ ਏਟੀਐੱਮ ’ਚ ਦਾਖਲ ਹੋਏ ਤੇ ਪਹਿਲਾਂ ਆਪਣੀ ਪਛਾਣ ਨੂੰ ਛਿਪਾੳਣ ਲਈ ਏਟੀਐੱਮ ਦੇ ਅੰਦਰ ਸੀਸੀਟੀਵੀ ਕੈਮਰੇ ’ਤੇ ਸਪਰੇਅ ਕੀਤਾ। ਫਿਰ ਮੁਲਜ਼ਮਾਂ ਨੇ ਗੈਸ ਕਟਰ ਨਾਲ ਏਟੀਐੱਮ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਕਰ ਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਚੋਰ ਏਟੀਐੱਮ ਤੋਂ ਨਕਦੀ ਕਢਵਾਉਣ ’ਚ ਸਫਲ ਹੋਏ ਜਾਂ ਨਹੀਂ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।