ਨਾਈ ਦੀ ਦੁਕਾਨ ’ਚ ਕੀਤੀ ਭੰਨ-ਤੋੜ
ਨਾਈ ਦੀ ਦੁਕਾਨ 'ਤੇ ਹਮਲਾ, ਇਲਾਕੇ ’ਚ ਦਹਿਸ਼ਤ ਫੈਲੀ
Publish Date: Mon, 19 Jan 2026 07:04 PM (IST)
Updated Date: Mon, 19 Jan 2026 07:06 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੁਸਲਿਮ ਕਲੋਨੀ ਦੇ ਅਧੀਨ ਆਉਣ ਵਾਲੇ ਬਲਦੇਵ ਨਗਰ ਇਲਾਕੇ ’ਚ ਕੁਝ ਅਣਪਛਾਤੇ ਨੌਜਵਾਨਾਂ ਨੇ ਇਕ ਨਾਈ ਦੀ ਦੁਕਾਨ ’ਚ ਦਾਖਲ ਹੋ ਕੇ ਭੰਨ-ਤੋੜ ਕੀਤੀ। ਪੀੜਤ ਵੀਰੂ ਅਨੁਸਾਰ ਉਹ ਦੁਕਾਨ ’ਚ ਬੈਠਾ ਸੀ ਕਿ ਅਚਾਨਕ ਕਈ ਨੌਜਵਾਨ ਅੰਦਰ ਆ ਗਏ। ਆਉਂਦਿਆਂ ਹੀ ਸਾਮਾਨ ਤੋੜਨਾ ਸ਼ੁਰੂ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਉਥੇ ਮੌਜੂਦ ਲੋਕ ਡਰ ਗਏ। ਦੁਕਾਨਦਾਰ ਦਾ ਦਾਅਵਾ ਹੈ ਕਿ ਉਸਦਾ ਹਮਲਾਵਰਾਂ ਨਾਲ ਪਹਿਲਾਂ ਕੋਈ ਝਗੜਾ ਨਹੀਂ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ, ਲੋਕ ਮੌਕੇ ਤੇ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਇਕ ਪੀਸੀਆਰ ਟੀਮ ਤੁਰੰਤ ਮੌਕੇ ਤੇ ਪਹੁੰਚੀ ਤੇ ਸਥਿਤੀ ਦਾ ਮੁਲਾਂਕਣ ਕੀਤਾ। ਪੁਲਿਸ ਨੇ ਪੀੜਤ ਤੋਂ ਪੁੱਛਗਿੱਛ ਕੀਤੀ ਤੇ ਉਸਨੂੰ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਨ ਲਈ ਕਿਹਾ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰਾਂ ਦੀ ਪਛਾਣ ਕਰਨ ਲਈ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।