ਪਰਿਵਾਰਕ ਪੈਨਸ਼ਨ ਕਿਸੇ ਹਾਲ ਨਾ ਘਟਾਈ ਜਾਵੇ : ਉਪਲ
ਐਸੋਸੀਏਸ਼ਨ ਪੰਜਾਬ ਨੇ ਮੀਟਿੰਗ ਕਰਕੇ ਮੰਗਾਂ ਤੁਰੰਤ ਮੰਨਣ ਦੀ ਸਰਕਾਰ ਨੂੰ ਕੀਤੀ ਅਪੀਲ
Publish Date: Wed, 10 Dec 2025 07:49 PM (IST)
Updated Date: Wed, 10 Dec 2025 07:51 PM (IST)

ਐਸੋਸੀਏਸ਼ਨ ਪੰਜਾਬ ਨੇ ਮੀਟਿੰਗ ਕਰਕੇ ਮੰਗਾਂ ਤੁਰੰਤ ਮੰਨਣ ਦੀ ਸਰਕਾਰ ਨੂੰ ਕੀਤੀ ਅਪੀਲ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼ ਟਰੈਫਿਕ ਸੁਪਰਵਾਈਜ਼ਰ ਸਟਾਫ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਬੱਸ ਸਟੈਂਡ ਦਫਤਰ ਵਿਖੇ ਸੂਬਾ ਪ੍ਰਧਾਨ ਹੁਕਮ ਸਿੰਘ ਉੱਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਿਸ ’ਚ ਗੁਲਜਾਰ ਸਿੰਘ, ਮਹਿੰਦਰ ਪਾਲ, ਜਗਦੀਸ਼ ਕਲੇਰ, ਧਿਆਨ ਸਿੰਘ, ਸੰਤ ਰਾਮ, ਬਲਜੀਤ ਸਿੰਘ (ਸਾਰੇ ਸੇਵਾ ਮੁਕਤ ਇੰਸਪੈਕਟਰ) ਪਰਮਜੀਤ ਸਿੰਘ ਤੇ ਕੁਲਦੀਪ ਸਿੰਘ (ਐੱਸਐੱਸ), ਅਰਜਨ ਸ਼ਰਮਾ, ਤੁਫਾਨੀ ਰਾਮ ਤੇ ਹੋਰ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰਿਕ ਪੈਨਸ਼ਨ ਕਿਸੇ ਵੀ ਹਾਲਾਤ ’ਚ ਨਾ ਘਟਾਈ ਜਾਵੇ ਇਹ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ, ਕਿੱਲੋਮੀਟਰ ਸਕੀਮ ਨੂੰ ਮੁੱਢੋਂ ਹੀ ਰੱਦ ਕੀਤਾ ਜਾਵੇ, ਇਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੁਢਾਪਾ ਹੰਢਾਅ ਰਹੇ ਇਨ੍ਹਾਂ ਪੈਨਸ਼ਨਰਜ਼ ਦਾ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਪੈਨਸ਼ਨਰੀ ਲਾਭ 2.59 ਦੇ ਗੁਣਾਕ ਦੇ ਫਾਰਮੂਲੇ ਨਾਲ ਪੈਨਸ਼ਨ ਸੋਧੀ ਜਾਵੇ, ਡੀਏ ਦੀਆਂ ਰਹਿੰਦੀਆਂ ਕਿਸਤਾਂ ਤੇ ਪਿਛਲੀਆਂ ਕਿਸਤਾਂ ਦਾ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਕੈਸ਼ ਲੈਸ ਮੈਡੀਕਲ ਸਕੀਮ ਲਾਗੂ ਕਰਨ, ਖਾਲੀ ਅਸਾਮੀਆਂ ਪੱਕੀ ਭਰਤੀ ਰਾਹੀਂ ਭਰਨ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਖਜ਼ਾਨੇ ਪਏ ਮੈਡੀਕਲ ਬਿੱਲ ਤੁਰੰਤ ਪਾਸ ਕੀਤੇ ਜਾਣ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਫਲੀਟ ’ਚ ਵਾਧਾ ਕੀਤਾ ਜਾਵੇ ਤੇ ਹੋਰ ਮੰਗਾਂ ਤੁਰੰਤ ਮੰਨੀਆਂ ਜਾਣ।