ਏਐੱਸਆਈ ਸ਼ਰਮਾ ਨੇ ਸੰਭਾਲਿਆ ਚੌਕੀ ਇੰਚਾਰਜ ਦਾ ਚਾਰਜ
ਏਐੱਸਆਈ ਰਜਿੰਦਰ ਸ਼ਰਮਾ ਨੇ ਕਿਸ਼ਨਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਵਜੋਂ ਸੰਭਾਲਿਆ ਚਾਰਜ
Publish Date: Wed, 28 Jan 2026 07:41 PM (IST)
Updated Date: Wed, 28 Jan 2026 07:43 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ-ਥਾਣਾ ਕਰਤਾਰਪੁਰ ਅਧੀਨ ਆਉਂਦੀ ਕਿਸ਼ਨਗੜ੍ਹ ਪੁਲਿਸ ਚੌਕੀ ਵਿਖੇ ਏਐੱਸਆਈ ਰਜਿੰਦਰ ਸ਼ਰਮਾ ਨੇ ਬਤੌਰ ਚੌਕੀ ਇੰਚਾਰਜ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਲਸਾੜਾ ਪੁਲਿਸ ਚੌਕੀ ’ਚ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਸਨ ਤੇ ਅਲਾਵਲਪੁਰ ਪੁਲਿਸ ਚੌਕੀ ’ਚ ਵੀ ਡਿਊਟੀ ਨਿਭਾਅ ਚੁੱਕੇ ਹਨ। ਚਾਰਜ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਏਐੱਸਆਈ ਰਜਿੰਦਰ ਸ਼ਰਮਾ ਨੇ ਕਿਹਾ ਕਿ ਗੈਂਗਸਟਰਾਂ, ਨਸ਼ਾ ਵੇਚਣ ਵਾਲਿਆਂ, ਬੁਲਟਾਂ ’ਤੇ ਪਟਾਕੇ ਪਾਉਣ ਵਾਲਿਆਂ, ਲੁੱਟ-ਖੋਹ ਕਰਨ ਵਾਲਿਆਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।