ਏਐੱਸਆਈ ਬੂਟਾ ਰਾਮ ਨੇ ਚਾਰਜ ਸੰਭਾਲਿਆ
ਪੁਲਿਸ ਚੌਕੀ ਉੱਗੀ ਦਾ ਏਐਸਆਈ ਬੂਟਾ ਰਾਮ ਨੇ ਚਾਰਜ ਸੰਭਾਲਿਆ
Publish Date: Thu, 22 Jan 2026 08:40 PM (IST)
Updated Date: Fri, 23 Jan 2026 04:15 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਉੱਗੀ ਦੇ ਇੰਚਾਰਜ ਏਐੱਸਆਈ ਅੰਗਰੇਜ਼ ਸਿੰਘ ਦਾ ਪੁਲਿਸ ਲਾਈਨ ’ਚ ਤਬਾਦਲਾ ਹੋਣ ਕਾਰਨ ਪੁਲਿਸ ਚੌਕੀ ਤਲਵੰਡੀ ਸੰਘੇੜਾ ਤੋਂ ਬਦਲ ਕੇ ਆਏ ਏਐੱਸਆਈ ਬੂਟਾ ਰਾਮ ਵੱਲੋ ਪੁਲਿਸ ਚੌਕੀ ਉੱਗੀ ਦਾ ਚਾਰਜ ਸੰਭਾਲਿਆ ਹੈ। ਏਐੱਸਆਈ ਬੂਟਾ ਰਾਮ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੁਲਿਸ ਨੂੰ ਸੱਚੀ ਇਤਲਾਹ ਦੇਣ ਵਾਲਿਆ ਤੇ ਇਲਾਕੇ ਦੇ ਮੋਹਤਬਰਾਂ ਦਾ ਪੁਲਿਸ ਚੌਂਕੀ ਵਿੱਚ ਸਤਿਕਾਰ ਕੀਤਾ ਜਾਵੇਗਾ। ਇਲਾਕੇ ਅੰਦਰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇਗਾ। 26 ਜਨਵਰੀ ਨੂੰ ਮੁੱਖ ਰੱਖਦਿਆ ਇਲਾਕੇ ਅੰਦਰ ਨਾਕਾਬੰਦੀ ਦੌਰਾਨ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਇਲਾਕੇ ਅੰਦਰ ਪੁਲਿਸ ਦੀ ਦਿਨ ਰਾਤ ਗਸ਼ਤ ਤੇਜ ਕੀਤੀ ਜਾਵੇਗੀ।