ਨਾਜਾਇਜ਼ ਸ਼ਰਾਬ ਦੀਆਂ 33 ਬੋਤਲਾਂ ਬਰਾਮਦ
ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ
Publish Date: Fri, 30 Jan 2026 11:37 PM (IST)
Updated Date: Fri, 30 Jan 2026 11:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ, ਜਲੰਧਰ ਜ਼ੋਨ ਐੱਸਕੇ ਗਰਗ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਆਬਕਾਰੀ ਕਮਿਸ਼ਨਰ ਨਵਜੀਤ ਸਿੰਘ, ਜਲੰਧਰ ਵੈਸਟ ਰੇਂਜ ਦੀ ਅਗਵਾਈ ਹੇਠ ਛਾਪੇਮਾਰੀ ਕਰਕੇ ਸ਼ਰਾਬ ਦੀਆਂ 33 ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਕਤ ਸ਼ਰਾਬ ਗੈਰ-ਕਾਨੂੰਨੀ ਤਰੀਕੇ ਨਾਲ ਵੇਚੀ ਜਾ ਰਹੀ ਸੀ। ਛਾਪੇਮਾਰੀ ਦੌਰਾਨ ਆਬਕਾਰੀ ਇੰਸਪੈਕਟਰ ਜਸਪ੍ਰੀਤ ਸਿੰਘ, ਸੁਮੰਤ ਮਾਹੀ (ਜਲੰਧਰ ਨਾਰਥ) ਅਤੇ ਆਦਮਪੁਰ ਦੇ ਆਬਕਾਰੀ ਇੰਸਪੈਕਟਰ ਇੰਦਰਬੀਰ ਸਿੰਘ ਨੇ ਆਬਕਾਰੀ ਵਿਭਾਗ ਦੀ ਪੁਲਿਸ ਟੀਮ ਨਾਲ ਰਲ ਕੇ ਆਦਮਪੁਰ ਵਿੱਚ ਕਾਰਵਾਈ ਕੀਤੀ। ਗੁਪਤ ਸੂਚਨਾ ਦੇ ਆਧਾਰ ’ਤੇ ਸੰਗਰਾ ਮੁਹੱਲਾ, ਆਦਮਪੁਰ ਦੇ ਵਸਨੀਕ ਅਮਰਦੀਪ ਸਿੰਘ ਉਰਫ਼ ਦੀਪਾ ਦੇ ਘਰ ਛਾਪਾ ਮਾਰਿਆ ਗਿਆ। ਮੁਲਜ਼ਮ ਗੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਵੇਚ ਰਿਹਾ ਸੀ। ਇਸ ਸਬੰਧ ਵਿਚ ਪੁਲਿਸ ਥਾਣਾ ਆਦਮਪੁਰ ਵਿੱਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।