ਹਥਿਆਰ ਸਪਲਾਈ ਕਰਨ ਵਾਲਾ ਇਕ ਹੋਰ ਕਾਬੂ
ਜਾਸੰ, ਜਲੰਧਰ : ਜਲੰਧਰ
Publish Date: Fri, 12 Dec 2025 12:56 AM (IST)
Updated Date: Fri, 12 Dec 2025 01:00 AM (IST)
ਜਾਸੰ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਪੂਰੇ ਪੰਜਾਬ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਨ ’ਚ ਇਕ ਹੋਰ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਗਿਰੋਹ ਨਾਲ ਜੁੜੇ ਇਕ ਹੋਰ ਮੈਂਬਰ ਸਾਹਿਲ ਮੱਟੂ ਉਰਫ ਮੰਨਾ ਮੱਟੂ ਵਾਸੀ ਕਿਸ਼ਨਪੁਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਪੰਜਾਬ ਦੇ ਕਈ ਸ਼ਹਿਰਾਂ ’ਚ ਸਰਗਰਮ ਸੀ ਤੇ ਬਦਮਾਸ਼ਾਂ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਤੱਕ ਹਥਿਆਰ ਪਹੁੰਚਾਉਣ ’ਚ ਸ਼ਾਮਲ ਸੀ। ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਹਥਿਆਰ ਲਿਆ ਕੇ ਕਿਥੇ ਸਪਲਾਈ ਕੀਤੇ ਹਨ।