ਹਥਿਆਰਬੰਦ ਨੌਜਵਾਨਾਂ ਨੇ ਸਬਜੀ ਵਿਕਰੇਤਾ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼
ਹਥਿਆਰਬੰਦ ਨੌਜਵਾਨਾਂ ਨੇ ਸਬਜੀ ਵਿਕਰੇਤਾ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼
Publish Date: Thu, 04 Dec 2025 10:35 PM (IST)
Updated Date: Thu, 04 Dec 2025 10:38 PM (IST)
- ਲੋਕਾਂ ਨੇ ਇੱਕ ਨੌਜਵਾਨ ਨੂੰ ਫੜ ਕੇ ਕੀਤਾ ਪੁਲਿਸ ਹਵਾਲੇ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੀਤੀ ਰਾਤ ਕੁਝ ਹਥਿਆਰਬੰਦ ਨੌਜਵਾਨਾਂ ਨੇ ਲੈਦਰ ਕੰਪਲੈਕਸ ’ਚ ਸਬਜ਼ੀ ਮੰਡੀ ’ਚ ਇੱਕ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਛੇ ਤੋਂ ਸੱਤ ਨੌਜਵਾਨਾਂ ਨੇ ਪਹਿਲਾਂ ਸਬਜ਼ੀਆਂ ਦੀ ਕੀਮਤ ਪੁੱਛੀ। ਜਦੋਂ ਵਿਕਰੇਤਾ ਨੇ ਦੂਜੇ ਗਾਹਕ ਨੂੰ ਪੈਸੇ ਦੇਣ ਲਈ ਆਪਣੀ ਜੇਬ ’ਚੋਂ ਪੈਸੇ ਕੱਢੇ, ਤਾਂ ਨੌਜਵਾਨਾਂ ਨੇ ਉਸ ਦੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਵਿਕਰੇਤਾ ਨੇ ਵਿਰੋਧ ਕੀਤਾ, ਤਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਕੱਢ ਲਏ ਤੇ ਸਬਜ਼ੀ ਵਿਕਰੇਤਾ ਦੀ ਪੂਰੇ ਦਿਨ ਦੀ ਕਮਾਈ ਉਸ ਦੇ ਨਕਦੀ ਵਾਲੇ ਡੱਬੇ ’ਚੋਂ ਚੋਰੀ ਕਰ ਲਈ। ਜਦੋਂ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਭੱਜ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਇਕ ਨੌਜਵਾਨ ਨੂੰ ਫੜ ਕੇ ਲੈਦਰ ਕੰਪਲੈਕਸ ਚੋਕੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।