ਪੰਜਾਬ ਵਿਰੋਧੀ ਫ਼ੈਸਲੇ ਦਿੱਲੀ ਤੋਂ ਹੋ ਰਹੇ ਹਨ, ਭਗਵੰਤ ਮਾਨ ਬੇਵਸ: ਰਜਿੰਦਰ ਬੇਰੀ

-ਐੱਨਓਸੀ ਤੇ ਸੀਐੱਲਯੂ ਫੀਸਾਂ ਵਧਾਉਣ ਦੇ ਵਿਰੋਧ ’ਚ ਕਾਂਗਰਸ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐੱਨਓਸੀ ਤੇ ਸੀਐੱਲਯੂ ਦੀਆਂ ਫੀਸਾਂ ’ਚ ਕੀਤੇ ਗਏ ਭਾਰੀ ਵਾਧੇ ਦੇ ਵਿਰੋਧ ’ਚ ਅੱਜ ਕਾਂਗਰਸ ਪਾਰਟੀ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂ ਰਜਿੰਦਰ ਬੇਰੀ ਨੇ ਕਿਹਾ ਕਿ ਪਲਾਟਾਂ ਦੀ ਐੱਨਓਸੀ ਫੀਸ ਦੁੱਗਣੀ ਕਰਨਾ ਸਰਾਸਰ ਗਲਤ ਤੇ ਲੋਕਾਂ ਨਾਲ ਲੁੱਟ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੀ ਸਰਕਾਰ ਪਹਿਲਾਂ ਐੱਨਓਸੀ ਮੁਆਫ਼ ਕਰਨ ਦੀ ਗੱਲ ਕਰਦੀ ਸੀ, ਅੱਜ ਉਹੀ ਸਰਕਾਰ ਫੀਸਾਂ ਦੋਹਰੀਆਂ ਕਰ ਰਹੀ ਹੈ। ਇਸ ਨਾਲ ਸ਼ਹਿਰ ਵਾਸੀਆਂ ’ਤੇ ਬਿਨਾਂ ਕਾਰਨ ਵਿੱਤੀ ਬੋਝ ਪਾਇਆ ਜਾ ਰਿਹਾ ਹੈ। ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ’ਚ ਸਾਰੇ ਫ਼ੈਸਲੇ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਲੈ ਰਹੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੰਤਰੀ ਮੰਡਲ ਤੇ ਵਿਧਾਇਕ ਬੇਵੱਸ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਜਨਤਾ ਨੂੰ ਦੋਹਾਂ ਹੱਥਾਂ ਨਾਲ ਲੁੱਟਣ ’ਤੇ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਐੱਨਓਸੀ ਦੀ ਫੀਸ 488 ਰੁਪਏ ਪ੍ਰਤੀ ਗਜ਼ ਸੀ, ਜੋ ਹੁਣ ਵਧਾ ਕੇ 865 ਰੁਪਏ ਪ੍ਰਤੀ ਗਜ਼ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪ੍ਰਤੀ ਮਰਲਾ ਫੀਸ 11,222 ਰੁਪਏ ਤੋਂ ਵਧਾ ਕੇ 19,900 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਮੁੱਖ ਮੰਤਰੀ ਖ਼ੁਦ ਕਹਿੰਦੇ ਹਨ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਤਾਂ ਫਿਰ ਇਹ ਵਾਧਾ ਕਿਉਂ ਕੀਤਾ ਗਿਆ।
ਰਜਿੰਦਰ ਬੇਰੀ ਨੇ ਕਿਹਾ ਕਿ ਸਰਕਾਰ ਵੱਲੋਂ ਜੂਨ ਮਹੀਨੇ ਤੋਂ ਪਿੱਛੇ ਤਾਰੀਖ਼ ਤੋਂ ਫੀਸਾਂ ਲਾਗੂ ਕਰਨਾ ਵੀ ਬੇਇਨਸਾਫੀ ਹੈ ਤੇ ਜਿਹੜੇ ਲੋਕ ਪਹਿਲਾਂ ਹੀ ਐੱਨਓਸੀ ਲੈ ਚੁੱਕੇ ਹਨ, ਉਨ੍ਹਾਂ ਤੋਂ ਵਧੀ ਹੋਈ ਫੀਸ ਮੁੜ ਮੰਗੀ ਜਾ ਰਹੀ ਹੈ। ਕਾਂਗਰਸ ਪਾਰਟੀ ਨੇ ਮੰਗ ਕੀਤੀ ਕਿ ਇਹ ਲੋਕ ਵਿਰੋਧੀ ਫੀਸਾਂ ਤੁਰੰਤ ਵਾਪਸ ਲਈਆਂ ਜਾਣ ਨਹੀਂ ਤਾਂ ਵਿਰੋਧ ਹੋਰ ਤੇਜ਼ ਕੀਤਾ ਜਾਵੇਗਾ। ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਉਹ ਸਰਕਾਰ ਦੇ ਇਸ ਫ਼ੈਸਲੇ ਦਾ ਡੱਟ ਕੇ ਵਿਰੋਧ ਕਰੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ, ਸੁਰਿੰਦਰ ਕੌਰ ਹਲਕਾ ਜਲੰਧਰ ਵੈਸਟ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਰਸ਼ਪਾਲ ਜੱਖੂ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ (ਬਲਾਕ ਪ੍ਰਧਾਨ), ਨਰੇਸ਼ ਵਰਮਾ, ਅਰੁਣ ਰਤਨ, ਬਲਰਾਜ ਠਾਕੁਰ, ਹਰਲਗਨ ਸਿੰਘ, ਮਨਮੋਹਨ ਬਿੱਲਾ, ਰੋਹਨ ਚੱਢਾ, ਸੁਖਵਿੰਦਰ ਸੁੱਚੀ ਪਿੰਡ, ਜਤਿੰਦਰ ਜੋਨੀ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਮਨਦੀਪ ਜੱਸਲ, ਮਨਮੋਹਨ ਮੋਨਾ, ਜਗਜੀਤ ਜੀਤਾ, ਦੀਨਾ ਨਾਥ, ਸੁਰਿੰਦਰ ਪੱਪਾ, ਪਰਮਜੀਤ ਸਿੰਘ ਸ਼ੈਰੀ ਚੱਢਾ, ਡਾ. ਜਸਲੀਨ ਸੇਠੀ, ਸੁਨੀਲ ਸ਼ਰਮਾ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਗੌਰਵ ਸ਼ਰਮਾ ਨੋਨੀ, ਸਤੀਸ਼ ਧੀਰ, ਸੁਖਜਿੰਦਰ ਪਾਲ ਮਿੰਟੂ, ਰਾਕੇਸ਼ ਗਨੂੰ, ਪਰਮਜੀਤ ਪੰਮਾ, ਰਵੀ ਸੈਣੀ, ਅਨਿਲ ਕੁਮਾਰ, ਜਸਵੀਰ ਬੱਗਾ, ਹਰਪ੍ਰੀਤ ਵਾਲੀਆ, ਬਿਕਰਮ ਖਹਿਰਾ, ਘਣਸ਼ਾਮ ਅਰੋੜਾ, ਦਿਨੇਸ਼ ਹੀਰ, ਸਤਪਾਲ ਮਿੱਕਾ, ਹਰਸ਼ ਸੋਂਧੀ, ਵਿਕਰਮ ਸ਼ਰਮਾ, ਵਿਪਨ ਕੁਮਾਰ, ਮੁਨੀਸ਼ ਪਾਹਵਾ, ਨਵਦੀਪ ਜਰੇਵਾਲ, ਨਿਰਮਲ ਕੋਟ ਸਦੀਕ, ਅਸ਼ਵਨੀ ਜੰਗਰਾਲ, ਲੱਕੀ ਬਸਤੀ ਮਿੱਠੂ, ਬ੍ਰਹਮ ਦੇਵ ਸਹੋਤਾ, ਦਵਿੰਦਰ ਸ਼ਰਮਾ ਬੋਬੀ, ਪ੍ਰਭਦਿਆਲ ਭਗਤ, ਐਡਵੋਕੇਟ ਮਯਨ, ਐਡਵੋਕੇਟ ਵਿਕਰਮ ਦੱਤਾ, ਵਿਕਾਸ ਸੰਗਰ, ਅਕਸ਼ਵੰਤ ਖੋਸਲਾ, ਲੇਖ ਰਾਜ, ਅਸ਼ਵਨੀ ਸ਼ਰਮਾ, ਦਰਸ਼ਨ ਪਹਿਲਵਾਨ, ਬੇਅੰਤ ਪਹਿਲਵਾਨ, ਕਿਸ਼ੋਰੀ ਲਾਲ, ਪ੍ਰਦੀਪ ਸ਼ਰਮਾ ਟੋਨੀ, ਹਰਜੋਧ ਜੋਧਾ, ਮੁਖਤਿਆਰ ਅਹਿਮਦ ਅੰਸਾਰੀ, ਅਸ਼ੋਕ ਹੰਸ, ਸੋਮ ਨਾਥ ਚੁਗਿੱਟੀ, ਸੁਧੀਰ ਘੁੱਗੀ, ਸ਼ਿਵਮ ਪਾਠਕ, ਯਸ਼ ਪਾਲ ਸਫਰੀ, ਰਾਜੀਵ ਸ਼ਰਮਾ,ਰਵੀ ਬੱਗਾ, ਪਰਮਜੀਤ ਬਲ, ਰਵਿੰਦਰ ਲਾਡੀ, ਸੁਰਿੰਦਰ ਚੌਧਰੀ, ਰਜਿੰਦਰ ਸਹਿਗਲ ਤੇ ਸੰਦੀਪ ਬਿੰਦਰਾ ਆਦਿ ਮੌਜੂਦ ਸਨ।