ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬਸਤੀ ਦਾਨਿਸ਼ਮੰਦਾਂ ਦਾ ਸਾਲਾਨਾ ਸਮਾਗਮ
ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬਸਤੀ ਦਾਨਿਸ਼ਮੰਦਾ ਦਾ ਸਾਲਾਨਾ ਸਮਾਗਮ ਕਰਵਾਇਆ
Publish Date: Fri, 19 Dec 2025 09:42 PM (IST)
Updated Date: Sat, 20 Dec 2025 04:13 AM (IST)

ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਸੰਜੀਵ ਭਗਤ ਨੇ ਕੀਤੀ ਸ਼ਮੂਲੀਅਤ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼ੁੱਕਰਵਾਰ ਨੂੰ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸਤੀ ਦਾਨਿਸ਼ਮੰਦਾਂ ਵੱਲੋਂ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਬੋਰਡ ਜਲੰਧਰ ਦੇ ਮੈਂਬਰ ਸੰਜੀਵ ਭਗਤ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਤੇ ਸਮੂਹ ਸਕੂਲ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਕੀਤਾ ਗਿਆ। ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਪੇਸ਼ਕਸ਼ਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਿੰਸੀਪਲ ਰੇਖਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਕਾਰਨ ਅੱਜ ਵਿਦਿਆਰਥੀਆਂ ਨੂੰ ਸਮਾਰਟ ਕਲਾਸਰੂਮ ਤੇ ਗੁਣਵੱਤਾਪੂਰਨ ਸਿੱਖਿਆ ਮਿਲ ਰਹੀ ਹੈ। ਮੁੱਖ ਮਹਿਮਾਨ ਸੰਜੀਵ ਭਗਤ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਸਮਾਰਟ ਸਕੂਲਾਂ ’ਚ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ, ਖੇਡ ਤੇ ਤਕਨੀਕੀ ਗਤਿਵਿਧੀਆਂ ਨੂੰ ਵੀ ਪੂਰਾ ਮਹੱਤਵ ਦਿੱਤਾ ਜਾ ਰਿਹਾ ਹੈ, ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਸਮਾਰੋਹ ਦੇ ਅੰਤ ’ਚ ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਮੁੱਖ ਮਹਿਮਾਨ ਸੰਜੀਵ ਭਗਤ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡ. ਸੰਦੀਪ ਵਰਮਾ, ਪ੍ਰਿੰਸੀਪਲ ਰੇਖਾ ਰਾਣੀ ਅੰਚਲ, ਅਨੁਰਾਧਾ ਸ਼ਰਮਾ, ਬਲਵਿੰਦਰ ਕੌਰ, ਭਾਰਤੀ ਮਲਹੋਤਰਾ, ਚਾਹਤ, ਹਰਪ੍ਰੀਤ ਸਿੰਘ, ਹਰਸ਼ ਲੂੰਬਾ, ਹਨੀ, ਜਗਪ੍ਰੀਤ ਸਿੰਘ, ਕਵਿਤਾ, ਖ਼ਜ਼ਾਨ ਸਿੰਘ , ਕੁਸੁਮ ਖਰਬੰਦਾ, ਲਖਵਿੰਦਰ ਸਿੰਘ, ਮਮਤਾ, ਮਨਦੀਪ ਕੌਰ, ਪੂਜਾ, ਰਾਜਵਿੰਦਰ ਕੌਰ, ਸੌਰਵ, ਸੀਮਾ ਸ਼ਰਮਾ, ਸ਼ਿਲਪਾ ਆਨੰਦ, ਸੁਨੰਦਨ ਸ਼ਰਮਾ, ਸੁਸ਼ਮਾ ਕਾਂਤ, ਸੁਸ਼ਮਾ ਰਾਣੀ, ਟਵਿੰਕਲ, ਵਿਕਾਸ, ਪ੍ਰਕਾਸ਼ ਪੁਰੀ ਆਦਿ ਮੌਜੂਦ ਸਨ।