ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਤਕਨੀਕੀ ਸਿੱਖਿਆ ਬੋਰਡ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਤਰਸੇਮ ਮਿੱਤਲ ਦੀ ਨੂੰਹ ਤੇ ਰਾਜੀਵ ਮਿੱਤਲ ਦੀ ਪਤਨੀ ਅੰਜੂ ਮਿੱਤਲ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਨਵਾਂ ਕਿਲਾ ਰੋਡ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ‘ਚ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਕਰਨ ਮਿੱਤਲ ਵੱਲੋਂ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ‘ਚ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਹੁੰਚ ਕੇ ਮਿੱਤਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਪਵਨ ਪੁਰੀ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਐੱਮਸੀ ਬੂਟਾ ਸਿੰਘ ਕਲਸੀ, ਅਰੋੜਾ ਮਹਾ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮਸੀ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਸਮਾਜ ਸੇਵਕ ਕ੍ਰਿਸ਼ਨ ਲਾਲ ਗਾਬਾ, ਰਾਜੇਸ਼ ਗੁਪਤਾ, ਰੂਚੀ ਅਗਰਵਾਲ ਐੱਮਸੀ, ਕਰੁਣਾ ਜਿੰਦਲ ਐੱਮਸੀ, ਵੰਦਨਾ ਮਿੱਤਲ ਐੱਮਸੀ, ਸਾਬਕਾ ਐਮਸੀ ਜਗਦੀਸ਼ ਵਡੇਹਰਾ, ਸਾਬਕਾ ਐੱਮਸੀ ਜਗਮੋਹਣ ਡਾਬਰ, ਸਕੱਤਰ ਸੁਲਕਸ਼ਨ ਜਿੰਦਲ, ਤਰਸੇਮ ਅਗਰਵਾਲ ਸੀਏ, ਪ੍ਰੋ. ਗੁਰਦੇਵ ਸਹਾਏ, ਮਨਜੀਤ ਸਿੰਘ ਡਾਇਰੈਕਟਰ, ਦਵਿੰਦਰ ਸਿੰਘ ਆਹਲੂਵਾਲੀਆ ਚੇਅਰਮੈਨ ਸੇਵਾ, ਤਾਰਾ ਚੰਦ ਸਾਬਕਾ ਐੱਮਸੀ, ਹਰਦੇਵ ਸਿੰਘ ਪੀਟਾ ਸਾਬਕਾ ਐੱਮਸੀ, ਕਮਲ ਨਾਹਰ ਸਾਬਕਾ ਐੱਮਸੀ, ਉੱਘੇ ਕਾਰੋਬਾਰੀ ਸੌਰਭ ਸੋਬਤੀ, ਹਰੀਸ਼ ਮਿੱਤਰ, ਗਗਨ ਜਿੰਦਲ, ਗੁਰਪ੍ਰੀਤ ਸਿੰਘ ਬੱਬੂ, ਕਪਿਲ ਗੋਇਲ, ਰਵੀਸ਼ ਗੋਇਲ, ਅਸ਼ਵਨੀ ਜਿੰਦਲ, ਸੋਨੂੰ ਦੁੱਗਲ, ਯਸ਼ਪਾਲ ਗੁਪਤਾ, ਐਡਵੋਕੇਟ ਭਰਤ ਗੁਪਤਾ, ਸ਼ਿਵ ਕਰਨ, ਅਸ਼ੋਕ ਮਿੱਤਲ, ਸੰਜੀਵ ਬਾਂਸਲ, ਅਭੈ ਗੁਪਤਾ ਮਲਸੀਆਂ, ਦਿਵਾਕਰ ਗੁਪਤਾ, ਗੌਰਵ ਅਗਰਵਾਲ ਸੀਏ, ਕਮਲੇਸ਼ ਮਿੱਤਲ, ਭਾਜਪਾ ਜਨਰਲ ਸਕੱਤਰ ਅਸ਼ਵਨੀ ਮਿੱਤਲ, ਮੁਕੇਸ਼ ਮਿੱਤਲ, ਨੰਦੀਵਰਦਨ ਮਿੱਤਲ, ਰਾਮ ਮਿੱਤਲ, ਪਵਨ ਮਿੱਤਲ, ਗੁਰਮੁਖ ਸਿੰਘ ਬਾਟੂ, ਨਰਿੰਦਰਪਾਲ ਸਿੰਘ ਪੋਪਲੀ, ਤਜਿੰਦਰ ਸਿੰਘ ਖਾਲਸਾ, ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਅਨਿਲ ਗੋਇਲ, ਅੰਮ੍ਰਿਤ ਲਾਲ ਕਾਕਾ, ਰਜਨੀਸ਼ ਗੁਪਤਾ, ਬੈਜ ਨਾਥ, ਵਿਨੋਦ ਬਾਂਸਲ, ਸੰਜੇ ਗੁਪਤਾ, ਬੌਬੀ ਪੰਡਿਤ, ਵਰਿੰਦਰ ਚੌਧਰੀ, ਵਰਿੰਦਰਪਾਲ ਕਾਲਾ, ਦਲਜੀਤ ਕੁਮਰਾ, ਡਾ. ਬਲਦੇਵ ਅਰੋੜਾ, ਵਿਪਨ ਪੁਰੀ, ਸ਼ਿਵ ਸ਼ੰਭੂ, ਭੀਮਾ ਹਲਵਾਈ, ਸਚਿਨ ਜਿੰਦਲ, ਸਤਵੀਰ ਗੋਇਲ, ਅਮਿਤ ਮਲਹੋਤਰਾ, ਸੰਜੀਵ ਅਰੋੜਾ, ਸ਼ਾਮ ਸੁੰਦਰ ਅਗਰਵਾਲ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।