ਅੰਗੁਰਾਲ ਦੀ ਫੇਸਬੁੱਕ ਪੋਸਟ ਨੇ ਛੇੜੀ ਸਿਆਸੀ ਗਲਿਆਰਿਆਂ ’ਚ ਚਰਚਾ
ਜਾਸ, ਜਲੰਧਰ: ਸ਼ਹਿਰ ਦੀ
Publish Date: Wed, 19 Nov 2025 09:50 PM (IST)
Updated Date: Wed, 19 Nov 2025 09:52 PM (IST)

ਜਾਸ, ਜਲੰਧਰ: ਸ਼ਹਿਰ ਦੀ ਸਿਆਸਤ ’ਚ ਨਿੱਤ ਦਿਨ ਕੋਈ ਨਾ ਕੋਈ ਚਰਚਾ ਚੱਲਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਵੈਸਟ ਤੇ ਸੈਂਟਰਲ ਹਲਕੇ ਖਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵੈਸਟ ਹਲਕੇ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਇਕ ਫੇਸਬੁੱਕ ਪੋਸਟ ਨੇ ਬੁੱਧਵਾਰ ਸ਼ਾਮ ਨੂੰ ਸਿਆਸੀ ਗਲਿਆਰਿਆਂ ’ਚ ਇਕ ਹੋਰ ਚੰਗਿਆੜੀ ਨੂੰ ਹਵਾ ਦੇ ਦਿੱਤੀ। ਅਸਲ ’ਚ, ਸ਼ੀਤਲ ਅੰਗੁਰਾਲ ਨੇ ਸ਼ਾਮ ਦੇ ਕਰੀਬ ਚਾਰ ਵਜੇ ਆਪਣੇ ਫੇਸਬੁੱਕ ਖਾਤੇ ’ਤੇ ਇਕ ਪੋਸਟ ਸਾਂਝੀ ਕੀਤੀ। ਇਸ ’ਚ ਲਿਖਿਆ ਸੀ, ‘ਕੱਲ੍ਹ ਰਾਤ ਹੋਈ ਥੱਪੜ ਤੇ ਜੁੱਤਿਆਂ ਦੀ ਬਰਸਾਤ, ਕੀ ਤੁਸੀਂ ਠੀਕ ਹੋ ਵਿਧਾਇਕ ਸਾਹਿਬ? ਇਸ ਪੋਸਟ ਮਗਰੋਂ ਚਰਚਾ ਸ਼ੁਰੂ ਹੋ ਗਈ ਕਿ ਅੰਗੁਰਾਲ ਕਿਸ ਵਿਧਾਇਕ ਦਾ ਹਾਲ ਪੁੱਛ ਰਹੇ ਹਨ। ਉਹ ਕੌਣ ਵਿਧਾਇਕ ਹਨ, ਜਿਨ੍ਹਾਂ ਦੇ ਕੱਲ ਰਾਤ ਥੱਪੜ ਮਾਰੇ ਗਏ। ਇਸ ਪੋਸਟ ਮਗਰੋਂ ਰਾਜਨੀਤੀ ਦੇ ਨਵੇਂ ਤੋਂ ਲੈ ਕੇ ਪੁਰਾਣੇ ਖਿਡਾਰੀ ਦੇ ਫੋਨ ਵੱਜਣੇ ਸ਼ੁਰੂ ਹੋ ਗਏ। ਕਾਰਨ ਇਹ ਹੈ ਕਿ ਸ਼ਹਿਰ ਦੇ ਆਮ ਲੋਕ ਵੀ ਜਾਣਨਾ ਚਾਹੁੰਦੇ ਸਨ ਕਿ ਇਹ ਕੌਣ ਵਿਧਾਇਕ ਜੀ ਹਨ, ਜਿਨ੍ਹਾਂ ਦੀ ਸ਼ਹਿਰ ਵਿਚ ਇਸ ਤਰ੍ਹਾਂ ਦੀ ਸੇਵਾ ਹੋ ਗਈ। ਜਾਣਕਾਰੀ ਮੁਤਾਬਕ, ਇਹ ਘਟਨਾ ਮੰਗਲਵਾਰ ਸ਼ਾਮ ਨੂੰ ਬੱਸ ਸਟੈਂਡ ਨੇੜੇ ਹੋਈ ਸੀ। ਉੱਥੇ ਇਕ ਦਫਤਰ ’ਚ ਗੱਲਬਾਤ ਦੌਰਾਨ ਬਹਿਸ ਹੋ ਗਈ। ਇਸ ’ਚ ਵਿਧਾਇਕ ਨੂੰ ਇਹ ਅਹਿਸਾਸ ਨਹੀਂ ਸੀ ਕਿ ਮਾਮਲਾ ਇੰਨਾ ਅੱਗੇ ਵਧ ਜਾਵੇਗਾ। ਚਰਚਾ ਹੈ ਕਿ ਉੱਥੇ ਹੀ ਵਿਧਾਇਕ ਦੀ ਕੁੱਟਮਾਰ ਹੋ ਗਈ।