ਦੁਕਾਨਦਾਰਾਂ ਤੇ ਮਾਪਿਆਂ ਨੂੰ ਪਲਾਸਟਿਕ ਡੋਰ ਨਾ ਵੇਚਣ ਤੇ ਨਾ ਖਰੀਦਣ ਦੀ ਅਪੀਲ
ਦੁਕਾਨਦਾਰਾਂ ਤੇ ਮਾਪਿਆਂ ਨੂੰ ਪਲਾਸਟਿਕ ਡੋਰ ਨਾ ਵੇਚਣ ਤੇ ਨਾ ਖਰੀਦਣ ਦੀ ਅਪੀਲ
Publish Date: Thu, 22 Jan 2026 07:46 PM (IST)
Updated Date: Fri, 23 Jan 2026 04:13 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸਿੱਖ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਇਲਾਕਿਆਂ ’ਚ ਪਤੰਗ ਵੇਚਣ ਵਾਲੀਆਂ ਦੁਕਾਨਾਂ ’ਤੇ ਜਾ ਕੇ ਦੁਕਾਨਦਾਰਾਂ ਤੋਂ ਇਲਾਵਾ ਬੱਚਿਆਂ ਤੇ ਆਮ ਲੋਕਾਂ ਨੂੰ ਪਲਾਸਟਿਕ ਡੋਰ ਦੇ ਭਿਆਨਕ ਨੁਕਸਾਨਾਂ ਬਾਰੇ ਜਾਗਰੂਕ ਕਰ ਕੇ ਇਸ ਨੂੰ ਵੇਚਣ ਤੇ ਵਰਤੋਂ ’ਚ ਨਾ ਲਿਆਉਣ ਦੀ ਅਪੀਲ ਕੀਤੀ ਗਈ। ਸਿੱਖ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਪਲਾਸਟਿਕ ਡੋਰ ਕਾਰਨ ਆਏ ਦਿਨ ਗੰਭੀਰ ਹਾਦਸੇ ਵਾਪਰ ਰਹੇ ਹਨ ਤੇ ਕਈ ਨਿਰਦੋਸ਼ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਸਿਰਫ ਮਨੁੱਖਾਂ ਲਈ ਹੀ ਨਹੀਂ, ਸਗੋਂ ਪਸ਼ੂ-ਪੰਛੀਆਂ ਲਈ ਵੀ ਬਹੁਤ ਘਾਤਕ ਸਾਬਤ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਕਿ ਪਲਾਸਟਿਕ ਡੋਰ ਵੇਚਣ ਜਾਂ ਖਰੀਦਣ ਵਾਲੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਪਲਾਸਟਿਕ ਡੋਰ ਤੋਂ ਦੂਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਖ਼ਤਰਨਾਕ ਡੋਰ ਨਾ ਖਰੀਦਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਸਿੱਖ ਸੰਘਰਸ਼ ਕਮੇਟੀ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਲਾਸਟਿਕ ਡੋਰ ਦੀ ਵਿਕਰੀ ਤੁਰੰਤ ਬੰਦ ਕੀਤੀ ਜਾਵੇ। ਇਸ ਮੌਕੇ ਸੁਰਜੀਤ ਸਿੰਘ ਮੁਸਾਫਰ, ਸੋਨੂ ਫਿਰੋਜ਼ਪੁਰੀਆ, ਨਵਜੋਤ ਸਿੰਘ ਚਿੰਟੂ, ਸੁਖਦੇਵ ਸਿੰਘ, ਪਰਮਾਰ ਗੁਰਨਾਮ ਸਿੰਘ, ਗੁਰਮੇਲ ਸਿੰਘ ਗੁੱਗੀ, ਗਗਨ ਡਾਵਰ, ਕਾਲਾ, ਇੰਦਰ ਸਿੰਘ ,ਰਜਿੰਦਰ ਸਿੰਘ, ਰਾਜਾ, ਕਾਕਾ ਵੈਲਡਿੰਗ, ਦੀਪੂ ਆਦਿ ਹਾਜ਼ਰ ਸਨ।