ਅੰਮ੍ਰਿਤਸਰ ਕਲੋਨ ਫੈਸਟੀਵਲ ਸਪੈਸ਼ਲ ਪੰਜ ਘੰਟੇ ਲੇਟ
ਜਾਸ, ਜਲੰਧਰ : ਉੱਤਰੀ
Publish Date: Wed, 26 Nov 2025 05:53 PM (IST)
Updated Date: Wed, 26 Nov 2025 05:56 PM (IST)
ਜਾਸ, ਜਲੰਧਰ : ਉੱਤਰੀ ਭਾਰਤ ’ਚ ਚੱਲ ਰਹੀ ਸੀਤ ਲਹਿਰ ਤੇ ਧੁੰਦ ਕਾਰਨ ਰੇਲ ਗੱਡੀਆਂ ਦੀ ਰਫਤਾਰ ’ਤੇ ਵੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਕਈ ਥਾਵਾਂ ’ਤੇ ਸਟੇਸ਼ਨਾਂ ਦੇ ਨਿਰਮਾਣ ਕਾਰਜ ਚੱਲਣ ਕਾਰਨ ਬਲਾਕ ਲਿਆ ਗਿਆ ਹੈ ਅਤੇ ਕਈ ਥਾਵਾਂ ਤੇ ਰੇਲ ਲਾਈਨਾਂ ਦੇ ਬਦਲਣ ਕਾਰਨ ਰੂਟਾਂ ਨੂੰ ਵੀ ਬਦਲੇ ਗਏ ਹਨ। ਇਸ ਕਾਰਨ ਕਈ ਰੇਲ ਗੱਡੀਆਂ ਆਪਣੇ ਤੈਅ ਸਮੇਂ ਤੋਂ ਘੰਟਿਆਂ ਦੀ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਵਿਚ ਅੰਮ੍ਰਿਤਸਰ ਕਲੋਨ ਫੈਸਟੀਵਲ ਸਪੈਸ਼ਲ ਪੰਜ ਘੰਟੇ ਤੇ ਆਮਰਪਾਲੀ ਐਕਸਪ੍ਰੈੱਸ ਸਾਢੇ ਪੰਜ ਘੰਟੇ ਦੀ ਦੇਰੀ ਨਾਲ ਪੁੱਜੀ। ਇਸ ਤੋਂ ਇਲਾਵਾ ਜਨਸੇਵਾ ਐਕਸਪ੍ਰੈੱਸ ਸਵਾ ਦੋ ਘੰਟੇ, ਜੰਮੂ-ਤਵੀ ਐਕਸਪ੍ਰੈੱਸ ਡੇਢ ਘੰਟਾ, ਹਾਵੜਾ-ਅੰਮ੍ਰਿਤਸਰ ਮੇਲ ਤੇ ਸਰਬੱਤ ਦਾ ਭਲਾ ਐਕਸਪ੍ਰੈੱਸ ਸਵਾ ਇਕ ਘੰਟਾ, ਲੁਧਿਆਣਾ ਛੇਹਰਟਾ ਈਐੱਮਯੂ ਪੌਣਾ ਘੰਟਾ ਦੇਰੀ ਨਾਲ ਪੁੱਜੀਆਂ।