ਸੰਵਿਧਾਨ ਏਕਤਾ, ਹੱਕਾਂ ਤੇ ਸਮਾਨਤਾ ਦਾ ਪ੍ਰਤੀਕ : ਪ੍ਰੋ. ਬਲਬੀਰ
ਅੰਬੇਡਕਰ ਮਿਸ਼ਨ ਸੁਸਾਇਟੀ ਨੇ ਮਨਾਇਆ ਸੰਵਿਧਾਨ ਦਿਵਸ
Publish Date: Thu, 27 Nov 2025 07:52 PM (IST)
Updated Date: Thu, 27 Nov 2025 07:56 PM (IST)
-ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਨੇ ਮਨਾਇਆ ਸੰਵਿਧਾਨ ਦਿਵਸ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਵੱਲੋਂ ਅੰਬੇਡਕਰ ਭਵਨ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ। ਤਥਾਗਤ ਬੁੱਧ ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਮੂਰਤੀ ਨੂੰ ਨਤਮਸਤਕ ਹੋਣ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਬੁਲਾਰੇ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੀਤ ਪ੍ਰਧਾਨ ਤੇ ਸਾਬਕਾ ਪ੍ਰੋਫ਼ੈਸਰ ਪ੍ਰੋ. ਬਲਬੀਰ ਨੇ ਆਪਣੇ ਸੰਬੋਧਨ ’ਚ ਭਾਰਤੀ ਸੰਵਿਧਾਨ ਦਾ ਮਹੱਤਵ ਤੇ ਵਿਸ਼ੇਸ਼ਤਾਈਆਂ ਦਾ ਵਰਣਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਸਾਡੀ ਏਕਤਾ, ਅਧਿਕਾਰਾਂ ਤੇ ਸਮਾਨਤਾ, ਨਿਆਂ ਆਦਿ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਲੋਕਤੰਤਰ ਦੇ ਭਵਿੱਖ ਦੀ ਚਿੰਤਾ ਜ਼ਾਹਿਰ ਕਰਦਿਆਂ ਬਾਬਾ ਸਾਹਿਬ ਵੱਲੋਂ ਲੋਕਤੰਤਰ ਦੇ ਪਤਨ ਨੂੰ ਲੈ ਕੇ ਦਿੱਤੀਆਂ ਤਿੰਨ ਚੇਤਾਵਨੀਆਂ ਦਿੱਤੀਆ ਸਨ।
ਸੁਸਾਇਟੀ ਦੇ ਸਰਪ੍ਰਸਤ ਡਾ. ਜੀਸੀ ਕੌਲ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਦਾ ਸੰਵਿਧਾਨ ਸਾਡੇ ਜੀਵਨ ’ਚ ਨਾ ਹੁੰਦਾ ਤੇ ਅਸੀਂ ਅੱਜ ਵੀ 3 ਹਜਾਰ ਸਾਲ ਪਹਿਲਾਂ ਵਾਲੀ ਗੁਲਾਮੀ ਵਾਲਾ ਜੀਵਨ ਭੋਗ ਰਹੇ ਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਵਿਧਾਨ ਸਿਰਫ ਦਲਿਤਾਂ ਵਾਸਤੇ ਹੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦਾ ਸੰਵਿਧਾਨ ਹੈ। ਸਾਬਕਾ ਰਾਜਦੂਤ ਰਮੇਸ਼ ਚੰਦਰ ਤੇ ਸੋਹਨ ਲਾਲ ਸਾਂਪਲਾ ਜਰਮਨੀ ਨੇ ਵੀ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦਾ ਵਿਰੋਧ ਕਰਨ ਵਾਲੇ ਲੋਕ ਇਹ ਯਾਦ ਰੱਖਣ ਕਿ ਇਹ ਸੰਵਿਧਾਨ ਉਨ੍ਹਾਂ ਦਾ ਵੀ ਭਲਾ ਕਰਦਾ ਹੈ। ਜਿਹੜੇ ਵੀ ਲੋਕ ਸੱਤਾ ਦਾ ਸੁੱਖ ਭੋਗ ਰਹੇ ਹਨ, ਉਹ ਇਸੇ ਹੀ ਸੰਵਿਧਾਨ ਸਦਕਾ ਹੈ।
ਸਟੇਜ ਦਾ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਕੀਤਾ। ਇਸ ਮੌਕੇ ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਤਿਲਕਰਾਜ, ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ, ਸੋਹਣ ਲਾਲ (ਰੀਟਾ.ਡੀਪੀਆਈ), ਹਰਮੇਸ਼ ਜੱਸਲ, ਪਿਸ਼ੌਰੀ ਲਾਲ ਸੰਧੂ, ਜੋਤੀ ਪ੍ਰਕਾਸ਼, ਡੀਪੀ ਭਗਤ, ਹਰੀ ਸਿੰਘ ਥਿੰਦ, ਡਾ. ਸਤਪਾਲ, ਜਗਤਾਰ ਰਾਮ, ਰਜਿੰਦਰ ਕੁਮਾਰ, ਪ੍ਰਿੰਸੀਪਲ ਪਰਮਜੀਤ ਜੱਸਲ, ਪ੍ਰੋਫੈਸਰ ਅਸ਼ਵਨੀ ਜੱਸਲ, ਪ੍ਰਿੰਸੀਪਲ ਕੇਐੱਸ ਫੁੱਲ, ਨਿਰਮਲ ਬਿੰਝੀ, ਹਰੀ ਰਾਮ, ਧਨੀ ਰਾਮ ਸੂਦ, ਅਮਜਦ ਬੇਗ, ਸੁਮਨ, ਸੁਖਵਿੰਦਰ ਕੌਰ, ਸੁਰਿੰਦਰ ਕੌਰ ਤੇ ਹੋਰ ਹਾਜ਼ਰ ਸਨ।