ਅਲਮਸਤ ਸਨੀ ਮਸਤ ਦੀ ਪਹਿਲੀ ਬਰਸੀ 28 ਨੂੰ
ਅਲਮਸਤ ਸਨੀ ਮਸਤ (ਅੱਪਰੇ ਵਾਲੇ) ਦੀ ਪਹਿਲੀ ਬਰਸੀ 28 ਨੂੰ
Publish Date: Mon, 24 Nov 2025 07:00 PM (IST)
Updated Date: Mon, 24 Nov 2025 07:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਫੱਕਰ ਸੁਭਾਅ ਦੇ ਮਾਲਕ ਅਲਮਸਤ ਸਨੀ ਮਸਤ ਅੱਪਰੇ ਵਾਲਿਆਂ ਦੀ ਪਹਿਲੀ ਬਰਸੀ 28 ਨਵੰਬਰ ਨੂੰ ਗ੍ਰਾਮ ਪੰਚਾਇਤ, ਫਕੀਰਾਂ, ਸਮੂਹ ਸੰਗਤਾਂ ਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਅੱਪਰਾ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਨੇ ਦੱਸਿਆ ਕਿ 28 ਨਵੰਬਰ ਨੂੰ ਸਵੇਰੇ 10:30 ਤੋਂ ਲੈ ਕੇ 12 ਵਜੇ ਤਕ ਝੰਡੇ ਤੇ ਚਾਦਰ ਦੀ ਰਸਮ ਪੂਰਨ ਸ਼ਰਧਾ ਨਾਲ ਨਿਭਾਈ ਜਾਵੇਗੀ। ਸ਼ਾਮ 6 ਵਜੇ ਮਹਿਫ਼ਲ-ਏ-ਕੱਵਾਲ ਹੋਵੇਗੀ। ਇਸ ਮੌਕੇ ਸਾਈਂ ਅਤਾਉੱਲਾ ਕਾਦਰੀ ਉਰਫ ਮੋਤੀ ਸਾਈਂ ਗੱਦੀਨਸ਼ੀਨ ਦਰਬਾਰ ਆਸਾ ਰੂੜਾ ਜੀ ਬੀਐੱਮਸੀ ਚੌਕ ਅੱਪਰਾ ਨੇ ਕਿਹਾ ਕਿ ਮਸਤ ਸਨੀ ਸਰਕਾਰ ਜੀ ਇੱਕ ਪਾਕ ਰੂਹ ਸਨ ਤੇ ਫੱਕਰ ਸੁਭਾਅ ਦੇ ਮਾਲਕ ਸਨ।