ਬਿਰਧ ਆਸ਼ਰਮ ’ਚ ਮਨਾਈ ਲੋਹੜੀ ਤੇ ਮਾਘੀ
ਅਲਾਇੰਸ ਕਲੱਬ ਵੱਲੋਂ ਲੋਹੜੀ ਤੇ ਮਾਘੀ ਦਾ ਦਿਹਾੜਾ ਵਰਿੱਧ ਆਸ਼ਰਮ ਵਿਖੇ ਸੇਵਾ ਕਰ ਮਨਾਇਆ
Publish Date: Wed, 14 Jan 2026 09:14 PM (IST)
Updated Date: Wed, 14 Jan 2026 09:15 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸਮਾਜ ਸੇਵੀ ਸੰਸਥਾ ਅਲਾਇੰਸ ਕਲੱਬ ਆਦਮਪੁਰ ਦੋਆਬ ਵੱਲੋਂ ਆਪਣੇ ਸਾਲ ਦੀ ਸ਼ੁਰੂਆਤ ਕਰਦਿਆਂ ਲੋਹੜੀ ਤੇ ਮਾਘੀ ਦਾ ਦਿਹਾੜਾ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਹਨੀ ਭੱਟੀ ਦੀ ਅਗਵਾਈ ਹੇਠ ਵਰਿੱਧ ਆਸ਼ਰਮ ਪੁੱਜ ਕੇ ਬਜ਼ੁਰਗਾਂ ਨਾਲ ਰਲ ਕੇ ਸਰਦੀਆਂ ’ਚ ਟੋਪੀਆਂ, ਜੁਰਾਬਾਂ ਤੇ ਬੂਟ ਵੰਡੇ ਗਏ। ਇਸ ਮੌਕੇ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਣ ਉਪਰੰਤ ਪ੍ਰਧਾਨ ਹਨੀ ਭੱਟੀ ਤੇ ਟੀਮ ਨੇ ਕਿਹਾ ਕਿ ਕਲੱਬ ਨੇ ਆਦਮਪੁਰ ’ਚ ਸੇਵਾ ’ਚ ਦੋ ਦਿਨ ਪਹਿਲਾਂ ਹੀ ਸ਼ੁਰੂਆਤ ਕੀਤੀ ਸੀ ਤੇ ਲੋਹੜੀ ਮੌਕੇ ਸੇਵਾ ਸ਼ੁਰੂ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਕਲੱਬ ਦੇ ਸੰਸਥਾਪਕ ਅਕਸ਼ਰ ਦੀਪ ਸ਼ਰਮਾ ਨੇ ਦੱਸਿਆ ਕਿ ਆਦਮਪੁਰ ਸਮਾਜ ਸੇਵੀ ਸੰਸਥਾਵਾਂ ਦਾ ਗੜ੍ਹ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸੇਵਾ ਦੇ ਮਾਰਗ ’ਤੇ ਅੱਗੇ ਵਧਾਉਣਾ ਕਲੱਬ ਦਾ ਮੁੱਖ ਟੀਚਾ ਹੈ ਤੇ ਅੱਜ ਟੀਮ ਨੇ ਸਾਲ ਦੀ ਸ਼ੁਰੂਆਤ ਬਜ਼ੁਰਗਾਂ ਦੀ ਸੇਵਾ ਕਰਕੇ ਇਸ ਟੀਚੇ ਨੂੰ ਯਥਾਰਥ ਰੂਪ ਦਿੱਤਾ। ਇਸ ਸ਼ੁਭ ਮੌਕੇ ਕਲੱਬ ਦੇ ਮੈਂਬਰਾਂ ’ਚ ਸਰਪ੍ਰਸਤ ਰਵੀ ਕਾਂਤ ਸ਼ਰਮਾ ਜਰਮਨ, ਜਿੰਦ ਪਾਲ, ਰੋਹਿਤ ਭੱਟੀ, ਦਿਲਰਾਜ ਟੀਨੂੰ, ਅੰਕੁਸ਼ ਕੁੰਦੀ, ਸੁਭਾਸ਼ ਭਨੋਟ, ਚੇਤਨ ਚੋਢਾ ਤੇ ਹੋਰ ਸ਼ਾਮਲ ਸਨ। ਆਸ਼ਰਮ ਪ੍ਰਬੰਧਕਾਂ ਵੱਲੋਂ ਪ੍ਰਧਾਨ ਹਨੀ ਭੱਟੀ ਤੇ ਸਮੂਹ ਟੀਮ ਨੂੰ ਸਨਮਾਨਤ ਕੀਤਾ ਗਿਆ। ਹਨੀ ਭੱਟੀ ਨੇ ਇਸ ਮੌਕੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ’ਚ ਵੀ ਕਲੱਬ ਦੀ ਸੇਵਾ ਕਾਰਜ ਨਿਰੰਤਰ ਜਾਰੀ ਰਹੇਗੀ।